JALANDHAR WEATHER

ਹਨੇਰੀ ਤੇ ਝੱਖੜ ਕਾਰਨ ਆਵਾਜਾਈ ਹੋਈ ਪ੍ਰਭਾਵਿਤ

ਕਪੂਰਥਲਾ, 27 ਅਪ੍ਰੈਲ (ਅਮਨਜੋਤ ਸਿੰਘ ਵਾਲੀਆ)-ਦੇਰ ਰਾਤ ਬੇਮੌਸਮੀ ਬਾਰਿਸ਼ ਤੇ ਤੇਜ਼ ਹਨੇਰੀ ਝੱਖੜ ਕਾਰਨ ਕਪੂਰਥਲਾ ਜ਼ਿਲ੍ਹੇ ਦੇ ਵੱਖ ਵੱਖ ਥਾਵਾਂ ਤੇ ਦਰਖਤਾਂ ਦੇ ਸੜਕ 'ਤੇ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਲੰਧਰ ਕਪੂਰਥਲਾ ਰੋਡ ਤੇ ਸਟੇਡੀਅਮ ਨੇੜੇ ਫੌਜੀ ਕੈਂਟ ਕੋਲ ਕਈ ਸਫ਼ੇਦੇ ਦੇ ਦਰਖਤ ਡਿੱਗ ਪਏ ਜਿਸ ਕਾਰਨ ਟੀਨ ਦੀਆਂ ਚਾਦਰਾਂ ਤੇ ਕੰਧਾਂ ਟੁੱਟ ਗਈਆਂ,ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ। ਸਥਾਨਕ ਲੋਕਾਂ ਨੇ ਟਾਹਣੇ ਵੱਡ ਕੇ ਪਾਸੇ ਕੀਤੇ, ਤੇ ਦੂਜੇ ਪਾਸੇ ਵਿਸ਼ਾਲ ਸਫ਼ੇਦੇ ਦਾ ਦਰਖਤ ਦੋ ਮੰਜ਼ਿਲਾਂ ਘਰ 'ਤੇ ਜਾ ਡਿੱਗਾ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। ਇਸ ਮੌਕੇ ਸੁਰਜੀਤ ਸਿੰਘ ਮਕਾਨ ਮਾਲਕ ਨੇ ਕਿਹਾ ਕਿ ਉਨ੍ਹਾਂ ਇਸ ਸੰਬੰਧੀ ਜੰਗਲਾਤ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ