JALANDHAR WEATHER

ਲੋਕ ਸਭਾ ਚੋਣਾਂ ਦੇ ਸੰਬੰਧ ਵਿਚ ਅਕਾਲੀ ਦਲ ਐੱਸ ਸੀ ਵਿੰਗ ਇਟਲੀ ਦੁਆਰਾ ਅਹਿਮ ਮੀਟਿੰਗ

ਵੈਨਿਸ (ਇਟਲੀ),8ਮਈ(ਹਰਦੀਪ ਸਿੰਘ ਕੰਗ)-ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿਦੇਸ਼ਾਂ ਵਿਚ ਬੈਠੇ ਸਮੱਰਥਕਾਂ ਦੁਆਰਾ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ।ਜਿਸ ਤੇ ਚੱਲਦਿਆਂ ਇਟਲੀ 'ਚ ਅਕਾਲੀ ਦਲ ਦੇ ਐੱਸ ਸੀ ਵਿੰਗ ਦੁਆਰਾ ਵੈਰੋਨਾ ਨੇੜਲੇ ਸ਼ਹਿਰ ਮੌਤੇਫੋਰਤੇ ਵਿਖੇ ਬੀਤੇ ਦਿਨ ਅਹਿਮ ਮੀਟਿੰਗ ਕੀਤੀ ਗਈ।ਇਸ ਮੀਟਿੰਗ ਦੀ ਅਗਵਾਈ ਅਕਾਲੀ ਦਲ ਐੱਸ ਸੀ ਵਿੰਗ ਇਟਲੀ ਦੇ ਪ੍ਰਧਾਨ ਸ:ਮਨਿੰਦਰਪਾਲ ਸਿੰਘ ਮੋਨੂ ਦੁਆਰਾ ਕੀਤੀ ਗਈ।ਮੀਟਿੰਗ ਨੂੰ ਸ:ਲਖਵੀਰ ਸਿੰਘਤੇ ਹੋਰ ਆਗੂਆ ਦੁਆਰਾ ਸੰਬੋਧਿਤ ਹੁੰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਪੰਜਾਬ ਦੇ ਲੋਕ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੋਟ ਦੇ ਕੇ ਭਾਰੀ ਬਹੁਮੱਤ ਨਾਲ ਜਿਤਾਉਣਗੇ।ਉਨ੍ਹਾਂ ਅੱਗੇ ਦੱਸਿਆ ਕਿ ਇਟਲੀ ਤੋਂ ਅਕਾਲੀ ਆਗੂਆਂ ਦਾ ਇਕ ਵਫਦ ਚੋਣ ਪ੍ਰਚਾਰ ਲਈ ਜਲਦ ਹੀ ਰਵਾਨਾ ਹੋਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ