JALANDHAR WEATHER

ਬਸਪਾ ਵਲੋਂ ਟਿਕਟ ਰੋਕੇ ਜਾਣ 'ਤੇ ਸੰਭਾਵਿਤ ਉਮੀਦਵਾਰ ਉਡੰਤਰੂ - ਰਣਧੀਰ ਸਿੰਘ ਬੈਨੀਵਾਲ

ਚੰਡੀਗੜ੍ਹ, 8 ਮਈ-ਬਹੁਜਨ ਸਮਾਜ ਪਾਰਟੀ ਦੇ ਕੇਂਦਰੀ ਕੋਆਰਡੀਨੇਟਰ ਅਤੇ ਪੰਜਾਬ ਚੰਡੀਗੜ੍ਹ ਹਰਿਆਣਾ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਨੇ ਪ੍ਰੈੱਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਸ਼ਿਆਰਪੁਰ ਦੇ ਉਮੀਦਵਾਰ ਰਕੇਸ਼ ਸੁਮਨ ਦਾ ਆਮ ਆਦਮੀ ਪਾਰਟੀ ਵਿਚ ਜਾਣਾ ਮੰਦਭਾਗਾ ਹੈ। ਬੀਤੇ ਕੱਲ ਬਹੁਜਨ ਸਮਾਜ ਪਾਰਟੀ ਵਲੋਂ ਬਸਪਾ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਹੁਕਮਾਂ ਅਨੁਸਾਰ ਪੰਜਾਬ ਦੀਆਂ 12 ਲੋਕ ਸਭਾ ਸੀਟਾਂ ਅਤੇ ਚੰਡੀਗੜ੍ਹ ਦੀ ਇਕ ਸੀਟ ਲਈ ਭਾਵ ਕੁੱਲ 13 ਟਿਕਟਾਂ ਸੰਭਾਵੀ ਉਮੀਦਵਾਰਾਂ ਨੂੰ ਜਾਰੀ ਕਰ ਦਿੱਤੀ ਗਈ ਸੀ ਅਤੇ ਸਿਰਫ ਇਕ ਟਿਕਟ ਹੁਸ਼ਿਆਰਪੁਰ ਦੇ ਸੰਭਾਵੀ ਉਮੀਦਵਾਰ ਰਕੇਸ਼ ਸੁਮਨ ਦਾ ਰੋਕਿਆ ਗਿਆ ਸੀ। 

ਬੈਨੀਵਾਲ ਨੇ ਕਿਹਾ ਕਿ ਸੰਭਾਵੀ ਉਮੀਦਵਾਰ ਰਕੇਸ਼ ਸੁਮਨ ਦਾ ਟਿਕਟ ਰੋਕੇ ਜਾਣ ਪਿੱਛੇ ਬਹੁਤ ਵੱਡਾ ਤਕਨੀਕੀ ਕਾਰਨ ਸੀ, ਜਿਸ ਤਹਿਤ ਉਨ੍ਹਾਂ ਦੀ ਵੋਟ ਸੂਚੀ ਵਾਲੀ ਤਸਦੀਕਸ਼ੁਦਾ ਵੋਟ ਦੀ ਕੋਈ ਕਾਪੀ ਨਹੀਂ ਸੀ। ਜਾਂਚ ਵਿਚ ਪਤਾ ਲੱਗਾ ਕਿ ਰਕੇਸ਼ ਸੁਮਨ ਦੀ ਵੋਟ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮਿਲੀਭੁਗਤ ਨਾਲ ਕੱਟ ਦਿੱਤੀ ਗਈ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਅਗਾਮੀ ਦਿਨਾਂ ਵਿਚ ਹੁਸ਼ਿਆਰਪੁਰ ਲੋਕ ਸਭਾ ਤੋਂ ਮਜ਼ਬੂਤ ਉਮੀਦਵਾਰ ਦੇਵੇਗੀ ਅਤੇ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਪੂਰੀ ਤਾਕਤ ਝੋਕੇਗੀ। ਅਗਲਾ ਸੰਭਾਵੀ ਉਮੀਦਵਾਰ ਉਡੰਤਰੂ ਹੋ ਸਕਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ