JALANDHAR WEATHER

ਪੁਲਿਸ ਨੂੰ ਅਤਿ ਲੋੜੀਂਦੇ ਤਿੰਨ ਅਪਰਾਧੀ ਪੰਜਾਬ ਸਮੇਤ ਹੋਰ ਰਾਜਾਂ ਤੋਂ ਕਾਬੂ

ਜੈਪੁਰ, 8 ਮਈ -ਰਾਜਸਥਾਨ ਦੀ ਜੋਧਪੁਰ ਰੇਂਜ ਦੀ ਇਕ ਟੀਮ ਨੇ ਅੱਜ ‘ਲਾਲੂਨ ਟਾਪ’ ਨਾਮਕ ਵਿਸ਼ੇਸ਼ ਅਭਿਆਨ ਤਹਿਤ ਪੰਜਾਬ ਸਮੇਤ ਵੱਖ-ਵੱਖ ਰਾਜਾਂ ਤੋਂ ਇਨਾਮੀ ਰਕਮ ਵਾਲੇ ਤਿੰਨ ਭਗੌੜੇ ਅਪਰਾਧੀਆਂ ਨੂੰ ਕਾਬੂ ਕੀਤਾ ਹੈ। ਜੋਧਪੁਰ ਦੇ ਇੰਸਪੈਕਟਰ ਜਨਰਲ ਵਿਕਾਸ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਲਾਲਦੇਵ, ਉਦੈ ਉਰਫ਼ ਗਣੇਸ਼ ਉਰਫ਼ ਗੋਲੂ ਅਤੇ ਨਰੇਸ਼ ਕਤਲ ਅਤੇ ਲੁੱਟ ਦੇ ਇਕ ਮਾਮਲੇ ਵਿਚ ਸ਼ਾਮਿਲ ਸਨ। ਉਹ ਇਸ ਸਮੇਂ ਤੇਲੰਗਾਨਾ, ਉੜੀਸਾ ਅਤੇ ਪੰਜਾਬ ਵਿਚ ਰਹਿ ਰਹੇ ਸਨ। ਉਹ ਨਕਸਲੀਆਂ ਲਈ ਪੈਸਾ ਵਸੂਲਣ ਵਿਚ ਵੀ ਸ਼ਾਮਿਲ ਸਨ। ਆਈ.ਜੀ. ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿਚ ਮੁਲਜ਼ਮਾਂ ਨੇ ਕਤਲ, ਕਤਲ ਦੀ ਕੋਸ਼ਿਸ਼, ਡਕੈਤੀ, ਧੋਖਾਧੜੀ ਅਤੇ ਨਕਸਲੀਆਂ ਲਈ ਪੈਸੇ ਵਸੂਲਣ ਦੀਆਂ ਅੱਧੀ ਦਰਜਨ ਵਾਰਦਾਤਾਂ ਨੂੰ ਅੰਜ਼ਾਮ ਦੇਣ ਦੀ ਗੱਲ ਕਬੂਲੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰਾਂ ਦਾ ਅਪਰਾਧਿਕ ਪਿਛੋਕੜ ਵੀ ਸਾਹਮਣੇ ਆਇਆ ਹੈ। ਲਾਲਦੇਵ ਪੰਜਾਬ ਵਿਚ ਰਹਿ ਰਿਹਾ ਸੀ, ਨਰੇਸ਼ ਤੇਲੰਗਾਨਾ ਵਿਚ ਅਤੇ ਗਣੇਸ਼ ਇਸ ਸਮੇਂ ਉੜੀਸਾ ਵਿਚ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ