JALANDHAR WEATHER

ਘਰ ਦੀ ਕੰਧ ਪਾੜ ਕੇ ਨਕਦੀ, ਸੋਨਾ ਤੇ ਵਿਦੇਸ਼ੀ ਕਰੰਸੀ ਚੋਰੀ

ਫੱਤੂਢੀਂਗਾ, 8 ਮਈ (ਬਲਜੀਤ ਸਿੰਘ)-ਕਪੂਰਥਲਾ ਜ਼ਿਲ੍ਹੇ ਦੇ ਹਲਕਾ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਥਾਣਾ ਤਲਵੰਡੀ ਚੌਧਰੀਆਂ ਦੇ ਪਿੰਡ ਬਾਜਾ ਵਿਖੇ ਚੋਰਾਂ ਨੇ ਘਰ ਦੀ ਕੰਧ ਪਾੜ ਕੇ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰ ਲਈ, ਜਿਸ ਨਾਲ ਪੀੜਤ ਪਰਿਵਾਰ ਦਾ ਸਾਢੇ 4 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਨਿਰਮਲ ਸਿੰਘ ਨੇ ਦੱਸਿਆ ਕਿ ਉਹ 7 ਮਈ ਦੀ ਰਾਤ ਨੂੰ ਘਰ ਦੇ ਵਿਹੜੇ ਵਿਚ ਪਰਿਵਾਰ ਸਮੇਤ ਸੁੱਤੇ ਹੋਏ ਸਨ ਤਾਂ ਚੋਰ ਰਾਤ ਸਮੇਂ ਘਰ ਦੇ ਪਿਛਲੇ ਪਾਸਿਓਂ ਕਮਰੇ ਦੀ ਕੰਧ ਨੂੰ ਪਾੜ ਕੇ ਅਲਮਾਰੀ ਵਿਚ ਪਿਆ ਚਾਰ ਤੋਲੇ ਸੋਨਾ, ਜਿਸ ਵਿਚ ਮੁੰਦਰੀਆਂ, ਦੋ ਚੇਨੀਆਂ ਅਤੇ ਕੁਝ ਚਾਂਦੀ ਦੇ ਗਹਿਣੇ ਵੀ ਮੌਜੂਦ ਸਨ, ਤੋਂ ਇਲਾਵਾ 400 ਡਾਲਰ ਕੈਨੇਡੀਅਨ, 75 ਹਜ਼ਾਰ ਨਕਦੀ ਤੇ ਹੋਰ ਸਾਮਾਨ ਸੀ, ਚੋਰੀ ਕਰਕੇ ਲੈ ਗਏ |  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ