ਖਮਾਣੋਂ ਪੁਲਿਸ ਵਲੋਂ ਤਿੰਨ ਅਦਾਲਤੀ ਭਗੌੜੇ ਗ੍ਰਿਫ਼ਤਾਰ
ਖਮਾਣੋਂ,8 ਮਈ ( ਮਨਮੋਹਨ ਸਿੰਘ ਕਲੇਰ) - ਖਮਾਣੋਂਪੁਲਿਸ ਨੇ ਤਿੰਨ ਅਦਾਲਤ ਵਲੋਂ ਭਗੌੜਾ ਕਰਾਰ ਦਿਤੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਖਮਾਣੋਂ ਅਸ਼ੋਕ ਕੁਮਾਰ ਨੇ ਦੱਸਿਆ ਕਿ ਭਗੌੜੇ ਵਿਅਕਤੀਆਂ ਨੂੰ ਕਾਬੂ ਕਰਨ ਦੀ ਚਲਾਈ ਜਾ ਰਹੀ ਮੁਹਿੰਮ ਤਹਿਤ ਦੋਸ਼ੀ ਅਮਰਜੀਤ ਸਿੰਘ ਪੁੱਤਰ ਪਾਲੇ ਉਮਰ ਕਰੀਬ 32 ਸਾਲ, ਕਰਾਰ ਪੁੱਤਰ ਮਨਜ਼ੂਰ ਉਮਰ ਕਰੀਬ 40 ਸਾਲ ਅਤੇ ਜਵੇਦ ਖ਼ਾਨ ਪੁੱਤਰ ਅਖ਼ਤਰ ਉਮਰ ਕਰੀਬ 29 ਸਾਲ ਵਾਸੀਆਨ ਪੂਠੀ ਇਬਰਾਹਿਮ ਥਾਣਾ ਰਾਮਰਾਜ ਮੁਜ਼ੱਫ਼ਰਨਗਰ ਯੂ.ਪੀ. ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਨੇ ਹਵਾਲਾਤ ਵਿਖੇ ਬੰਦ ਕੀਤਾ ਹੈ। ਉਕਤ ਅਧਿਕਾਰੀ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ 9 ਮਈ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ।