JALANDHAR WEATHER

ਮਹਾਤਮਾ ਗਾਂਧੀ ਦੇ ਨਾਂਅ ’ਤੇ ਹੀ ਹੋਣਾ ਚਾਹੀਦਾ ਹੈ ਮਨਰੇਗਾ ਦਾ ਨਾਮ- ਗੁਰਜੀਤ ਸਿੰਘ ਔਜਲਾ

ਨਵੀਂ ਦਿੱਲੀ, 16 ਦਸੰਬਰ- ਮਨਰੇਗਾ ਦਾ ਨਾਮ ਬਦਲ ਕੇ ਵੀ.ਬੀ.-ਜੀ ਰਾਮ ਜੀ ਰੱਖਣ ਦੇ ਵਿਰੋਧ ਵਿਚ ਵਿਰੋਧੀ ਧਿਰਾਂ ਵਲੋਂ ਕੀਤੇ ਜਾ ਰਹੇ ਵਿਰੋਧ 'ਤੇ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਦਾ ਨਾਮ ਬਦਲ ਕੇ ਬਹੁਤ ਵੱਡਾ ਅਪਰਾਧ ਕੀਤਾ ਹੈ। ਭਾਜਪਾ ਨੱਥੂਰਾਮ ਗੋਡਸੇ ਦੀ ਮਾਨਸਿਕਤਾ ਅੱਗੇ ਝੁਕ ਰਹੀ ਹੈ। ਉਹ ਅੱਤਵਾਦੀ ਮਾਨਸਿਕਤਾ ਨੂੰ ਉਤਸ਼ਾਹਿਤ ਕਰ ਰਹੇ ਹਨ। ਜੇ ਉਨ੍ਹਾਂ ਨੂੰ ਮਹਾਤਮਾ ਗਾਂਧੀ ਪਸੰਦ ਨਹੀਂ ਹੈ ਤਾਂ ਹੋਰ ਕੌਣ ਬਚਿਆ ਹੈ? ਇਸ ਲਈ ਅਸੀਂ ਇਸ ਦਾ ਵਿਰੋਧ ਕਰ ਰਹੇ ਹਾਂ। ਮਨਰੇਗਾ ਯੋਜਨਾ ਦਾ ਨਾਮ ਸਿਰਫ਼ ਮਹਾਤਮਾ ਗਾਂਧੀ ਦੇ ਨਾਮ 'ਤੇ ਰੱਖਿਆ ਜਾਣਾ ਚਾਹੀਦਾ ਹੈ। ਭਗਵਾਨ ਰਾਮ ਸਾਡੇ ਦੇਵਤਾ ਹਨ, ਉਹ ਬ੍ਰਹਿਮੰਡ ਦੇ ਸਿਰਜਣਹਾਰ ਹਨ। ਯੋਜਨਾਵਾਂ ਦੇ ਨਾਮ ਆਜ਼ਾਦੀ ਘੁਲਾਟੀਆਂ ਦੇ ਨਾਮ 'ਤੇ ਰੱਖੇ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ