ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਆਮ ਪਾਰਟੀ ਦੇ ਉਮੀਦਵਾਰ ਨੂੰ ਚੋਣ ਨਿਸ਼ਾਨ ਤੱਕੜੀ ਮਿਲਣ ਕਾਰਨ ਰੱਦ ਹੋਈ ਚੋਣ ਮੁੜ ਹੋਈ
ਅਟਾਰੀ ਸਰਹੱਦ (ਅੰਮ੍ਰਿਤਸਰ) , 16 ਦਸੰਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਪੰਜਾਬ ਅੰਦਰ 14 ਦਸੰਬਰ ਨੂੰ ਹੋਈਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਅਟਾਰੀ ਦੇ ਜ਼ੋਨ ਖਾਸਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਪ੍ਰਸ਼ਾਸਨਿਕ ਵੱਡੀ ਗ਼ਲਤੀ ਦੇ ਕਾਰਨ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ ਬੈਲਟ ਪੇਪਰਾਂ 'ਤੇ ਛਾਪਣ ਦੇ ਕਾਰਨ ਰੱਦ ਚੋਣ ਦੀਆਂ ਅੱਜ ਦੁਬਾਰਾ ਸਰਕਾਰੀ ਸੀਨੀਅਰ ਸੈਕੈਂਡਰੀ ਸਮਾਟ ਸਕੂਲ ਖਾਸਾ ਅੱਡਾ ਵਿਖੇ ਮੁੜ ਵੋਟਾਂ ਪਾਈਆਂ ਗਈਆਂ । ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵਲੋਂ ਜਾਰੀ ਕੀਤੇ ਗਏ ਪੋਲ ਹੋਏ ਵੋਟ ਪ੍ਰਤੀਸ਼ਤ ਵਿਚ ਇਹ ਗੱਲ ਸਾਹਮਣੇ ਆਏ ਹੈ ਕਿ 14 ਦਸੰਬਰ ਤੇ ਅੱਜ 16 ਦਸੰਬਰ ਨੂੰ ਹੋਈਆਂ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਅੰਕੜੇ ਸਭ ਤੋਂ ਘੱਟ ਪੰਜਾਬ ਵਿਚ ਜ਼ੋਨ ਖਾਸਾ ਅੰਮ੍ਰਿਤਸਰ ਵਿਖੇ ਪਾਏ ਗਏ ਹਨ ਜਿੱਥੇ ਕਿ 7.69 ਪ੍ਰਤੀਸ਼ਤ ਵੋਟਾਂ ਦਾ ਮਤਦਾਨ ਹੋਇਆ ਹੈ । ਜ਼ੋਨ ਖਾਸਾ ਵਿਚ ਭਾਵੇਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਕਾਗਜ਼ ਰੱਦ ਹੋਣ ਤੋਂ ਬਾਅਦ ਇੱਥੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਉਮੀਦਵਾਰ ਚੋਣ ਮੈਦਾਨ ਵਿਚ ਖੜ੍ਹੇ ਸਨ I ਸਰਕਾਰੀ ਅੰਕੜਿਆਂ ਅਨੁਸਾਰ ਜ਼ੋਨ ਖਾਸਾ ਅਧੀਨ ਆਉਂਦੇ ਬੂਥ ਨੰਬਰ 52 ਤੋਂ 119 ਆਦਮੀ 67 ਔਰਤਾਂ, ਬੂਥ ਨੰਬਰ 53 ਤੋਂ 39 ਆਦਮੀ ਤੇ 24 ਔਰਤਾਂ, ਬੂਥ ਨੰਬਰ 54 ਤੋਂ 38 ਆਦਮੀ ਤੇ 11 ਮਹਿਲਾਵਾਂ ਅਤੇ ਬੂਥ ਨੰਬਰ 55 ਤੋਂ 25 ਮਰਦਾਂ ਤੇ 7 ਔਰਤਾਂ ਨੇ ਆਪਣੇ ਵੋਟ ਦਾ ਇਸਤੇਮਾਲ ਟੋਟਲ 330 ਵੋਟਾਂ 7.69 ਕਰਕੇ ਆਪੋ-ਆਪਣੇ ਉਮੀਦਵਾਰ ਨੂੰ ਵੋਟਾਂ ਪਾਈਆਂ ਹਨ। ਇੱਥੇ ਦੱਸਣ ਯੋਗ ਹੈ ਕਿ ਖਾਸਾ ਜ਼ੋਨ ਦੇ ਬੂਥ ਖਾਸਾ ਪਿੰਡ, ਖੁਰਮਣੀਆਂ ਪਿੰਡ ਤੇ ਖਾਸਾ ਅੱਡਾ ਤੇ ਸਰਕਾਰੀ ਅੰਕੜ ਆ ਅਨੁਸਾਰ 4293 ਕੁੱਲ ਵੋਟਰ ਵੋਟਰ ਸੂਚੀ 'ਤੇ ਛਾਪੇ ਗਏ ਹਨ।ਜਿਨਾਂ ਵਿਚੋਂ ਸਿਰਫ 330 ਵੋਟਾਂ ਹੀ ਅੱਜ ਜ਼ੋਨ ਖਾਸਾ ਵਿਖੇ ਪੋਲ ਹੋਈਆਂ ਇਥੋਂ ਇਹ ਗੱਲ ਸਾਫ ਹੈ ਕਿ ਪੰਜਾਬ ਵਿਚ ਹੋਈਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਸਭ ਤੋਂ ਘੱਟ ਵੋਟਾਂ ਦਾ ਇਸਤੇਮਾਲ ਵੋਟਰਾਂ ਵਲੋਂ ਜ਼ੋਨ ਖਾਸਾ ਅੰਮ੍ਰਿਤਸਰ ਵਿਧਾਨ ਸਭਾ ਹਲਕਾ ਅਟਾਰੀ ਅੰਦਰ ਕੀਤਾ ਗਿਆ ਹੈ ।
;
;
;
;
;
;
;
;