JALANDHAR WEATHER

ਭਾਰਤੀ ਮਹਿਲਾ ਸਰਬਜੀਤ ਕੌਰ ਮਹਿਲਾ ਸੁਰੱਖਿਆ ਘਰ ਲਾਹੌਰ (ਪਾਕਿਸਤਾਨ) ਵਿਚ ਬੰਦ

ਅਟਾਰੀ ਸਰਹੱਦ (ਅੰਮ੍ਰਿਤਸਰ), 6 ਜਨਵਰੀ - (ਰਾਜਿੰਦਰ ਸਿੰਘ ਰੂਬੀ)- ਕਪੂਰਥਲਾ ਦੀ ਰਹਿਣ ਵਾਲੀ ਸਰਬਜੀਤ ਕੌਰ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਦੇ ਜਥੇ ਵਿਚ ਪਾਕਿਸਤਾਨ ਆਈ ਤੇ ਇਥੋਂ ਭੱਜ ਕੇ 5 ਨਵੰਬਰ ਨੂੰ ਨਾਸਿਰ ਹੁਸੈਨ ਨਾਲ ਸ਼ੇਖੂਪੁਰਾ ਲਈ ਰਵਾਨਾ ਹੋ ਗਈ। ਬਾਅਦ ਵਿਚ ਪਤਾ ਲੱਗਾ ਕਿ ਉਸਨੇ ਪਾਕਿਸਤਾਨ ਵਿਚ ਨਾਸਿਰ ਹੁਸੈਨ ਨਾਲ ਵਿਆਹ ਕਰਵਾ ਲਿਆ ਅਤੇ ਨੂਰ ਹੁਸੈਨ ਬਣ ਗਈ ਸਰਬਜੀਤ ਕੌਰ ਦੇ ਪਾਕਿਸਤਾਨ ਵਿਚ ਵਿਆਹ ਕਰਨ ਦਾ ਮਾਮਲਾ ਵਿਵਾਦਿਤ ਹੋ ਗਿਆ ਹੈ। ਇਸ ਸੰਬੰਧੀ ਭਾਰਤੀ ਮਹਿਲਾ ਨੂੰ ਉਸ ਦੇ ਵਤਨ ਭਾਰਤ ਭੇਜਣ ਲਈ ਸਾਬਕਾ ਵਿਧਾਇਕ ਮਹਿੰਦਰ ਪਾਲ ਸਿੰਘ ਨੇ ਲਾਹੌਰ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਉਸਦੀ ਗ੍ਰਿਫਤਾਰੀ ਅਤੇ ਭਾਰਤ ਭੇਜਣ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਸਰਬਜੀਤ ਕੌਰ ਇਕ "ਜਾਸੂਸ" ਹੋ ਸਕਦੀ ਹੈ ਅਤੇ ਭਾਰਤੀ ਏਜੰਸੀਆਂ ਨੇ ਉਸ ਨੂੰ ਜਾਣਬੁੱਝ ਕੇ ਪਾਕਿਸਤਾਨ ਭੇਜਿਆ। ਹੁਣ ਇਸ ਵਕਤ ਇਹ ਭਾਰਤੀ ਮਹਿਲਾ, ਜਿਸ ਨੂੰ ਕੱਲ੍ਹ ਪਾਕਿਸਤਾਨ ਰੇਂਜਰ ਪਾਕਿਸਤਾਨ ਪੁਲਿਸ ਵਲੋਂ ਭਾਰਤ ਭੇਜਣ ਲਈ ਵਾਹਗਾ ਪਾਕਿਸਤਾਨੀ ਸਰਹੱਦ 'ਤੇ ਲਿਆਂਦਾ ਗਿਆ ਸੀ। ਮਗਰ ਪਾਕਿਸਤਾਨ ਦੇ ਗ੍ਰਹਿ ਵਿਭਾਗ ਵਲੋਂ ਉਸ ਨੂੰ ਭਾਰਤ ਭੇਜਣ ਦੀ ਇਜਾਜ਼ਤ ਨਾ ਦਿੱਤੀ ਜਾਣ 'ਤੇ ਦੁਬਾਰਾ ਫਿਰ ਦੇਰ ਰਾਤ ਉਸ ਨੂੰ ਲਾਹੌਰ ਮਹਿਲਾ ਸੁਰੱਖਿਆ ਘਰ ਵਿਖੇ ਬੰਦ ਕਰਕੇ ਰੱਖਿਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ