ਸਪੀਕਰ ਕੁਲਤਾਰ ਸੰਧਵਾ ਵਲੋਂ ਵਿਧਾਇਕ ਸੁਖਪਾਲ ਖਹਿਰਾ ਨੂੰ ਵਧਾਈ ਦੇਣ 'ਤੇ ਸਾਹਮਣੇ ਆਇਆ ਖਹਿਰਾ ਦਾ ਪ੍ਰਤੀਕਰਮ
ਨਡਾਲਾ/ ਕਪੂਰਥਲਾ , 6 ਜਨਵਰੀ ( ਰਘਬਿੰਦਰ ਸਿੰਘ)- ਆਉਂਦੀ 13 ਜਨਵਰੀ ਨੂੰ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਜਨਮ ਦਿਨ 'ਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵਲੋਂ ਅਡਵਾਂਸ ਵਿਚ ਖਹਿਰਾ ਨੂੰ ਵਧਾਈ ਦਿੱਤੀ ਗਈ ਹੈ, ਜਿਸਦੇ ਜਵਾਬ ਵਿਚ ਵਿਧਾਇਕ ਖਹਿਰਾ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ।
ਖਹਿਰਾ ਨੇ ਸੋਸ਼ਲ ਮੀਡੀਆ ਹੈਂਡਲ ਐਕਸ 'ਤੇ ਕੁਲਤਾਰ ਸੰਧਵਾਂ ਦਾ ਧੰਨਵਾਦ ਕਰਦਿਆਂ ਲਿਖਿਆ ਹੈ ਕਿ ਮੇਰੇ ਆਉਣ ਵਾਲੇ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ , ਪਰ ਮੈਨੂੰ ਇਹ ਕਹਿੰਦੇ ਹੋਏ ਅਫ਼ਸੋਸ ਹੈ ਕਿ ਇਹ ਤੁਹਾਡੇ ਵਲੋਂ ਦੋਹਰੇ ਮਾਪਦੰਡਾਂ ਤੋਂ ਇਲਾਵਾ ਕੁਝ ਨਹੀਂ ਹੈ, ਕਿਉਂਕਿ ਇਸ ਪੱਤਰ ਵਿਚ ਤੁਸੀਂ ਜਨਤਕ ਮੁੱਦਿਆਂ ਪ੍ਰਤੀ ਮੇਰੇ ਯੋਗਦਾਨ ਦੀ ਸ਼ਲਾਘਾ ਕਰ ਰਹੇ ਹੋ ਪਰ ਜਦੋਂ ਮੈਂ ਜਨਤਕ ਮੁੱਦਿਆਂ ਨੂੰ ਉਠਾਉਣ ਲਈ ਸਮਾਂ ਮੰਗਦਾ ਹਾਂ ਤਾਂ ਤੁਸੀਂ ਮੈਨੂ ਵਿਧਾਨ ਸਭਾ ਵਿਚੋਂ ਕੱਢ ਦਿੰਦੇ ਹੋ।
ਇਸ ਤੱਥ ਤੋਂ ਇਲਾਵਾ ਤੁਸੀਂ ਮੈਨੂੰ ਪਿਛਲੇ ਕੁਝ ਸਾਲਾਂ ਤੋਂ ਬੋਲਣ ਤੋਂ ਰੋਕਿਆ ਹੈ। ਮੈਂ ਤੁਹਾਨੂੰ ਸੁਝਾਅ ਦਿੰਦਾ ਹਾਂ ਕਿ ਤੁਸੀਂ ਵਿਰੋਧੀ ਧਿਰ ਦੇ ਬੈਂਚਾਂ ਪ੍ਰਤੀ ਆਪਣੀ ਪਹੁੰਚ ਨੂੰ ਸੁਧਾਰੋ ਅਤੇ ਆਪਣੀਆਂ "ਕਾਰਵਾਈਆਂ ਨੂੰ ਸ਼ਬਦਾਂ ਨਾਲੋਂ ਉੱਚੀ ਆਵਾਜ਼ ਵਿਚ ਬੋਲਣ ਦਿਓ।"
;
;
;
;
;
;
;
;