ਭਾਰਤ- ਪਾਕਿ ਸਰਹੱਦ ਤੋਂ 18 ਕਰੋੜ ਦੀ ਹੈਰੋਇਨ ਸਮੇਤ ਦੋ ਕਾਬੂ
ਅਟਾਰੀ ਸਰਹੱਦ, 6 ਜਨਵਰੀ ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਪਾਕਿਸਤਾਨ ਵੱਲੋਂ ਭਾਰਤ ਅੰਦਰ ਲਗਾਤਾਰ ਭੇਜੀ ਜਾ ਰਹੀ ਨਸ਼ੀਲੇ ਪਦਾਰਥਾਂ ਦੀ ਸਮਗਰੀ ਨੂੰ ਉਸ ਵੇਲੇ ਪੰਜਾਬ ਪੁਲਿਸ ਵੱਲੋਂ ਠੱਲ੍ਹ ਪਾਈ ਗਈ ਜਦੋਂ ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤ ਪੁੱਜੀ 18 ਕਰੋੜ ਦੀ ਤਿੰਨ ਕਿਲੋ ਹੈਰੋਇਨ ਸਮੇਤ ਦੋ ਨਸ਼ਾ ਤਸਕਰਾਂ ਨੂੰ ਫੜ ਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ।
ਜਾਣਕਾਰੀ ਅਨੁਸਾਰ ਪੁਲਿਸ ਥਾਣਾ ਘਰਿੰਡਾ ਨੇ ਪਿੰਡ ਭੰਡਿਆਰ ਨਜ਼ਦੀਕ ਅਟਾਰੀ ਵਾਲੇ ਮੋੜ ਉਤੇ ਲਗਾਏ ਗਏ ਨਾਕੇ ਦੌਰਾਨ ਦੋ ਵਿਅਕਤੀਆਂ ਨੂੰ ਮੋਟਰਸਾਈਕਲ ਉਤੇ ਆਉਂਦਿਆਂ ਵੇਖ ਕੇ ਇਸ਼ਾਰਾ ਕੀਤਾ ਤੇ ਉਹ ਪੁਲਿਸ ਦਾ ਇਸ਼ਾਰਾ ਅੱਖਾਂ ਤੋਂ ਪਰੋਖੇ ਕਰਦੇ ਹੋਏ ਭੱਜਣ ਲੱਗੇ ਤਾਂ ਪੁਲਿਸ ਨੇ ਘੇਰਾਬੰਦੀ ਕਰਕੇ ਦੋਵੇਂ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਤਿੰਨ ਕਿਲੋ ਦੋ ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਵੱਲੋਂ ਫੜੇ ਗਏ ਨਸ਼ਾ ਤਸਕਰਾਂ ਦੀ ਪਹਿਚਾਣ ਹਰਮਨਪ੍ਰੀਤ ਸਿੰਘ ਪੁੱਤਰ ਧਰਮ ਸਿੰਘ ਅਤੇ ਅਨਮੋਲ ਸਿੰਘ ਪੁੱਤਰ ਸੁਖਰਾਮ ਸਿੰਘ ਵਾਸੀ ਪਿੰਡ ਭੰਡਿਆਰ ਥਾਣਾ ਘਰਿੰਡਾ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰਾਂ ਪਾਸੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
;
;
;
;
;
;
;
;