ਕੋਹਲੀ ਤੇ ਰੋਹਿਤ ਨੂੰ ਘੱਟ ਸਮਝਣਾ ਮੂਰਖਤਾ ਹੋਵੇਗੀ : ਕਪਤਾਨ ਬ੍ਰੇਸਵੈੱਲ
ਮੁੰਬਈ, 6 ਜਨਵਰੀ (ਪੀ.ਟੀ.ਆਈ.)- ਨਿਊਜ਼ੀਲੈਂਡ ਦੇ ਕਪਤਾਨ ਮਾਈਕਲ ਬ੍ਰੇਸਵੈੱਲ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤੀ ਬੱਲੇਬਾਜ਼ੀ ਸੁਪਰਸਟਾਰ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੂੰ "ਘੱਟ ਸਮਝਣਾ ਮੂਰਖਤਾ" ਹੋਵੇਗੀ। ਉਨ੍ਹਾਂ ਅਗਲੇ ਸਾਲ ਹੋਣ ਵਾਲੇ ਇਕ ਦਿਨਾਂ ਵਿਸ਼ਵ ਕੱਪ ਵਿਚ ਖੇਡਣ ਵਾਲੇ ਦਿੱਗਜਾਂ ਦਾ ਸਮਰਥਨ ਵੀ ਕੀਤਾ।
ਕੋਹਲੀ ਅਤੇ ਰੋਹਿਤ, ਜੋ ਹੁਣ ਭਾਰਤ ਲਈ ਸਿਰਫ਼ ਸਿੰਗਲ-ਫਾਰਮੈਟ ਖਿਡਾਰੀ ਹਨ, ਐਤਵਾਰ ਨੂੰ ਵਡੋਦਰਾ ਵਿਚ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਇਕ ਦਿਨਾਂ ਲੜੀ ਵਿਚ ਵਾਪਸੀ ਕਰਨਗੇ। ਦੂਜਾ ਅਤੇ ਤੀਜਾ ਇਕ ਦਿਨਾਂ ਕ੍ਰਮਵਾਰ 14 ਅਤੇ 18 ਜਨਵਰੀ ਨੂੰ ਰਾਜਕੋਟ ਅਤੇ ਇੰਦੌਰ ਵਿਚ ਖੇਡਿਆ ਜਾਵੇਗਾ।
ਮਿਸ਼ੇਲ ਸੈਂਟਨਰ, ਟੌਮ ਲੈਥਮ ਅਤੇ ਰਚਿਨ ਰਵਿੰਦਰ ਵਰਗੇ ਕੁਝ ਪ੍ਰਮੁੱਖ ਨਾਵਾਂ ਦੇ ਦੌਰੇ ਵਾਲੀ ਟੀਮ ਵਿਚੋਂ ਗਾਇਬ ਹੋਣ ਦੇ ਨਾਲ, ਬਰੇਸਵੈੱਲ ਇਕ ਦਿਨਾਂ ਲੜੀ ਵਿਚ ਨਿਊਜ਼ੀਲੈਂਡ ਦੀ ਅਗਵਾਈ ਕਰਨਗੇ। ਬ੍ਰੇਸਵੈੱਲ ਨਿਊਜ਼ੀਲੈਂਡ ਕ੍ਰਿਕਟ ਗੋਲਫ ਡੇਅ ਦੇ ਮੌਕੇ 'ਤੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ, "ਮੈਂ ਉਨ੍ਹਾਂ (ਰੋਹਿਤ ਅਤੇ ਵਿਰਾਟ) ਨੂੰ ਵਿਸ਼ਵ ਕੱਪ ਵਿਚ ਖੇਡਦੇ ਦੇਖਣਾ ਚਾਹੁੰਦਾ ਹਾਂ। ਉਹ ਸਪੱਸ਼ਟ ਤੌਰ 'ਤੇ ਅਜੇ ਵੀ ਬਹੁਤ ਵਧੀਆ ਕ੍ਰਿਕਟ ਖੇਡ ਰਹੇ ਹਨ, ਇਸ ਲਈ ਰੁਕਣ ਦਾ ਕੋਈ ਕਾਰਨ ਨਹੀਂ ਹੈ। "ਬ੍ਰੇਸਵੈੱਲ ਨੇ ਅੱਗੇ ਕਿਹਾ, ਉਨ੍ਹਾਂ ਨੂੰ ਘੱਟ ਸਮਝਣਾ ਮੂਰਖਤਾ ਹੋਵੇਗੀ।"
;
;
;
;
;
;
;
;