ਪ੍ਰਧਾਨ ਮੰਤਰੀ ਮੋਦੀ 17 ਜਨਵਰੀ ਨੂੰ ਪਹਿਲੀ ਵੰਦੇ ਭਾਰਤ ਸਲੀਪਰ ਰੇਲਗੱਡੀ ਦਾ ਕਰਨਗੇ ਉਦਘਾਟਨ
ਨਵੀਂ ਦਿੱਲੀ, 10 ਜਨਵਰੀ- ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਐਲਾਨ ਕੀਤਾ ਕਿ ਕੋਲਕਾਤਾ ਅਤੇ ਗੁਹਾਟੀ ਵਿਚਕਾਰ ਪਹਿਲੀ ਵੰਦੇ ਭਾਰਤ ਸਲੀਪਰ ਟ੍ਰੇਨ 17 ਜਨਵਰੀ ਤੋਂ ਚੱਲੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਛਮੀ ਬੰਗਾਲ ਦੇ ਮਾਲਦਾ ਟਾਊਨ ਵਿਚ ਇਸ ਦਾ ਉਦਘਾਟਨ ਕਰਨਗੇ। ਇਹ ਟ੍ਰੇਨ ਕਾਮਾਖਿਆ ਅਤੇ ਹਾਵੜਾ ਜੰਕਸ਼ਨ ਵਿਚਕਾਰ ਛੇ ਦਿਨਾਂ ਲਈ ਚੱਲੇਗੀ।
ਰੇਲ ਮੰਤਰੀ ਦੇ ਅਨੁਸਾਰ ਛੇ ਨਵੀਆਂ ਅੰਮ੍ਰਿਤ ਭਾਰਤ ਐਕਸਪ੍ਰੈਸ ਵੀ ਸ਼ੁਰੂ ਕੀਤੀਆਂ ਜਾਣਗੀਆਂ, ਜਿਨ੍ਹਾਂ ਦੀਆਂ ਸੇਵਾਵਾਂ 17 ਅਤੇ 18 ਜਨਵਰੀ 2026 ਨੂੰ ਸ਼ੁਰੂ ਹੋਣਗੀਆਂ।
ਦਿੱਲੀ ਵਿਚ ਅਤਿ ਵਿਸ਼ਿਸ਼ਟ ਰੇਲ ਸੇਵਾ ਪੁਰਸਕਾਰ ਸਮਾਰੋਹ ਵਿਚ ਵੈਸ਼ਨਵ ਨੇ ਐਲਾਨ ਕੀਤਾ ਕਿ ਭਾਰਤੀ ਰੇਲਵੇ 2026 ਵਿਚ ਇਕ ਵੱਡਾ ਬਦਲਾਅ ਕਰੇਗਾ। ਇਸ ਵਿਚ ਹਰ ਤਰ੍ਹਾਂ ਦੇ ਸੁਧਾਰਾਂ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਿਆਪਕ ਵਰਤੋਂ ਸ਼ਾਮਿਲ ਹੈ।
;
;
;
;
;
;
;