ਕੇਰਲ : ਕ੍ਰਾਈਮ ਬ੍ਰਾਂਚ ਨੇ ਕਾਂਗਰਸ ਤੋਂ ਕੱਢੇ ਗਏ ਵਿਧਾਇਕ ਨੂੰ ਜਬਰ ਜਨਾਹ ਦੇ ਮਾਮਲੇ ਵਿਚ ਕੀਤਾ ਗ੍ਰਿਫ਼ਤਾਰ
ਪਠਾਨਮਥਿੱਟਾ (ਕੇਰਲ), 11 ਜਨਵਰੀ - ਕ੍ਰਾਈਮ ਬ੍ਰਾਂਚ ਦੀ ਟੀਮ ਨੇ ਪਲੱਕੜ ਦੇ ਕਾਂਗਰਸ ਤੋਂ ਕੱਢੇ ਗਏ ਵਿਧਾਇਕ ਰਾਹੁਲ ਮਮਕੂਟਾਥਿਲ ਨੂੰ ਉਨ੍ਹਾਂ ਦੇ ਖ਼ਿਲਾਫ਼ ਇਕ ਤਾਜ਼ਾ ਸ਼ਿਕਾਇਤ ਦੇ ਆਧਾਰ 'ਤੇ ਜਬਰ ਜਨਾਹ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਕੇਰਲ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਰਾਹੁਲ ਮਮਕੂਟਾਥਿਲ ਨੂੰ ਸ਼ਨੀਵਾਰ ਅੱਧੀ ਰਾਤ ਨੂੰ ਪਲੱਕੜ ਦੇ ਇਕ ਹੋਟਲ ਤੋਂ ਹਿਰਾਸਤ ਵਿਚ ਲਿਆ ਗਿਆ ਅਤੇ ਪਠਾਨਮਥਿੱਟਾ ਦੇ ਏਆਰ ਕੈਂਪ ਲਿਜਾਇਆ ਗਿਆ। ਪੁੱਛਗਿੱਛ ਤੋਂ ਬਾਅਦ, ਵਿਧਾਇਕ ਨੂੰ ਤਿਰੂਵੱਲਾ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।
;
;
;
;
;
;
;
;