JALANDHAR WEATHER

ਬਠਿੰਡਾ ਰਿਹਾ ਪੰਜਾਬ ਦਾ ਸਭ ਤੋਂ ਠੰਡਾ ਸ਼ਹਿਰ, ਦਰਜ ਕੀਤਾ ਗਿਆ ਘੱਟੋ-ਘੱਟ 1.6 ਡਿਗਰੀ ਸੈਲਸੀਅਸ ਤਾਪਮਾਨ

ਚੰਡੀਗੜ੍ਹ, 11 ਜਨਵਰੀ (ਪੀ.ਟੀ.ਆਈ.)- ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸੇ ਐਤਵਾਰ ਨੂੰ ਤੇਜ਼ ਠੰਢ ਦੀ ਲਪੇਟ ਵਿਚ ਰਹੇ, ਘੱਟੋ-ਘੱਟ ਤਾਪਮਾਨ ਸੀਜ਼ਨ ਦੇ ਔਸਤ ਤੋਂ ਹੇਠਾਂ ਆ ਗਿਆ। ਮੌਸਮ ਵਿਭਾਗ ਅਨੁਸਾਰ, ਬਠਿੰਡਾ ਪੰਜਾਬ ਦਾ ਸਭ ਤੋਂ ਠੰਡਾ ਸਥਾਨ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 1.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਹਿਸਾਰ, ਜੋ ਕਿ 2.2 ਡਿਗਰੀ ਸੈਲਸੀਅਸ ਘੱਟ ਸੀ, ਹਰਿਆਣਾ ਦਾ ਸਭ ਤੋਂ ਠੰਡਾ ਸਥਾਨ ਰਿਹਾ। ਪੰਜਾਬ ਤੇ ਹਰਿਆਣਾ ਵਿਚ ਕੁਝ ਥਾਵਾਂ 'ਤੇ ਸਵੇਰੇ ਧੁੰਦ ਨੇ ਦ੍ਰਿਸ਼ਟੀ ਨੂੰ ਘਟਾ ਦਿੱਤਾ। ਪੰਜਾਬ ਵਿਚ, ਫਰੀਦਕੋਟ ਵਿਚ ਘੱਟੋ-ਘੱਟ ਤਾਪਮਾਨ 2.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਜਦੋਂਕਿ ਲੁਧਿਆਣਾ, ਪਟਿਆਲਾ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿਚ ਘੱਟੋ-ਘੱਟ ਤਾਪਮਾਨ 4.6 ਡਿਗਰੀ, 3.8 ਡਿਗਰੀ, 3.2 ਡਿਗਰੀ ਅਤੇ 3.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ 'ਚ ਵੀ 5 ਡਿਗਰੀ ਸੈਲਸੀਅਸ ਨਾਲ ਠੰਢੀ ਰਾਤ ਰਹੀ। ਹਰਿਆਣਾ 'ਚ , ਨਾਰਨੌਲ 'ਚ ਕੜਾਕੇ ਦੀ ਠੰਢ ਪਈ, ਜਿੱਥੇ ਘੱਟੋ-ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਬਾਲਾ, ਫਰੀਦਾਬਾਦ ਅਤੇ ਰੋਹਤਕ ਵਿਚ ਵੀ ਘੱਟੋ-ਘੱਟ ਤਾਪਮਾਨ 5.5 ਡਿਗਰੀ, 4.2 ਡਿਗਰੀ ਅਤੇ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ