JALANDHAR WEATHER

ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦਾ ਦਿਹਾਂਤ

ਧਰਮਗੜ੍ਹ, (ਸੰਗਰੂਰ) 11 ਜਨਵਰੀ (ਗੁਰਜੀਤ ਸਿੰਘ ਚਹਿਲ)- ਲਹਿਰਾ ਸਦਰ ਥਾਣਾ ਅਧੀਨ ਆਉਂਦੇ ਪਿੰਡ ਫਲੇੜਾ ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਮਨਜਿੰਦਰ ਸਿੰਘ (25 ਸਾਲ) ਦੀ ਮੌਤ ਦੀ ਖਬਰ ਮਿਲੀ ਹੈ ।ਉਕਤ ਨੌਜਵਾਨ ਦੇ ਪਰਿਵਾਰ ਵਲੋਂ ਕਈ ਵਾਰ ਇਸ ਨੌਜਵਾਨ ਨੂੰ ਨਸ਼ਾ ਛੁਡਾਊ ਕੇਂਦਰ 'ਚ ਵੀ ਭਰਤੀ ਕਰਵਾਇਆ ਗਿਆ ਸੀ ਪਰ ਨਸ਼ਾ ਛੁਡਾਊ ਕੇਂਦਰ ਤੋਂ ਵਾਪਸ ਆ ਕੇ ਵੀ ਮਾੜੀ ਸੰਗਤ ਕਰਕੇ ਦੁਬਾਰਾ ਫਿਰ ਨਸ਼ਿਆਂ ਦੇ ਰਾਹ ਚਲਦਾ ਰਿਹਾ ਅਤੇ ਆਖਿਰ ਇਸ ਨਸ਼ੇ ਰੂਪੀ ਜ਼ਹਿਰ ਨੇ ਨੌਜਵਾਨ ਨੂੰ ਆਪਣੀ ਲਪੇਟ ਵਿਚ ਲੈ ਹੀ ਲਿਆ, ਜਿਸ ਦੀ ਅੱਜ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ