JALANDHAR WEATHER

ਨਿਤਿਸ਼ ਕੁਮਾਰ ਦੇ ਰਾਜ ਸਭਾ ਚੋਣਾਂ ਲਈ ਜਾਣ ਦੇ ਫੈਸਲੇ ਤੋਂ ਦੁਖੀ ਹਾਂ - ਜਨਤਾ ਦਲ (ਯੂ) ਵਿਧਾਇਕ

ਪਟਨਾ, 6 ਮਾਰਚ - ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ 2026 ਦੀਆਂ ਰਾਜ ਸਭਾ ਚੋਣਾਂ ਲਈ ਜਾਣ ਬਾਰੇ, ਜਨਤਾ ਦਲ (ਯੂ) ਦੇ ਵਿਧਾਇਕ, ਬਿਨੈ ਕੁਮਾਰ ਚੌਧਰੀ ਕਹਿੰਦੇ ਹਨ, "ਅਸੀਂ ਦੁਖੀ ਹਾਂ...ਮੈਂ ਉਨ੍ਹਾਂ ਦੇ ਫੈਸਲੇ ਬਾਰੇ ਕੁਝ ਨਹੀਂ ਕਹਿ ਸਕਦਾ... ਅੱਜ ਸ਼ਾਮ 5 ਵਜੇ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਇਕ ਮੀਟਿੰਗ ਹੈ।" 
ਦੱਸ ਦਈਏ ਕਿ ਬਿਹਾਰ ਦੇ ਸਭ ਤੋਂ ਲੰਬਾ ਸਮਾਂ ਮੁੱਖ ਮੰਤਰੀ ਰਹੇ ਨਿਤਿਸ਼ ਕੁਮਾਰ ਅਤੇ ਭਾਜਪਾ ਪ੍ਰਧਾਨ ਨਿਤਿਨ ਨਬੀਨ ਦਾ ਬਿਨਾਂ ਮੁਕਾਬਲਾ ਰਾਜ ਸਭਾ ਲਈ ਚੁਣਿਆ ਜਾਣਾ ਲਗਭਗ ਤੈਅ ਹੈ ਜਦੋਂ ਕਿ ਐਨ.ਸੀ.ਪੀ.-ਸਪਾ ਸੁਪਰੀਮੋ ਅਤੇ ਤਜਰਬੇਕਾਰ ਸਿਆਸਤਦਾਨ ਸ਼ਰਦ ਪਵਾਰ ਵੀਰਵਾਰ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਬਾਅਦ ਇਕ ਵਾਰ ਫਿਰ ਉੱਚ ਸਦਨ 'ਚ ਵਾਪਸ ਜਾਣਗੇ |ਨਿਤਿਸ਼ ਕੁਮਾਰ ਅਤੇ ਭਾਜਪਾ ਪ੍ਰਧਾਨ ਨਿਤਿਨ ਨਬੀਨ ਉਨ੍ਹਾਂ ਪੰਜ ਐਨ.ਡੀ.ਏ. ਉਮੀਦਵਾਰਾਂ 'ਚ ਸ਼ਾਮਿਲ ਹਨ, ਜਿਨ੍ਹਾਂ ਨੇ ਵੀਰਵਾਰ ਨੂੰ ਰਾਜ ਸਭਾ ਚੋਣਾਂ ਲਈ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ |
 

 

 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ