ਕਣਕ ਦੀ ਫਸਲ ਲਈ ਸੂਬਾ ਸਰਕਾਰ ਦੀਆਂ ਵਿਆਪਕ ਤਿਆਰੀਆਂ, ਪੁਰਾਣੇ ਸਟਾਕ ਨੂੰ ਤੁਰੰਤ ਚੁੱਕਣ ਦੀ ਮੰਗ
ਚੰਡੀਗੜ੍ਹ, 27 ਮਾਰਚ- ਕਣਕ ਦੀ ਫਸਲ ਲਈ ਸੂਬਾ ਸਰਕਾਰ ਨੇ ਵੱਡੇ ਪੱਧਰ ਉਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਸਰਕਾਰ ਨੇ ਪੁਰਾਣਾ ਸਟਾਕ ਚੁੱਕਣ ਲਈ ਕੇਂਦਰ ਤੋਂ ਮੰਗ ਕੀਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਫਸਲ ਚੁੱਕਣ ਵਿਚ ਕੀਤੀ ਗਈ ਦੇਰੀ ਨਵੀਂ ਫਸਲ ਦੀ ਖਰੀਦ ਵਿਚ ਦੇਰੀ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਸਰਕਾਰ ਵਲੋਂ ਕਿਸਾਨਾਂ ਲਈ ਨਿਰਵਿਘਨ ਖਰੀਦ ਅਤੇ ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣ 'ਤੇ ਜ਼ੋਰ ਦਿੱਤਾ ਗਿਆ ਹੈ। ਇਸ ਸੀਜ਼ਨ ਵਿਚ, ਕਣਕ ਦੀ ਆਮਦ ਲਗਭਗ 12.5 ਮਿਲੀਅਨ ਮੀਟ੍ਰਿਕ ਟਨ ਹੋਣ ਦਾ ਅਨੁਮਾਨ ਹੈ। ਪੰਜਾਬ ਕੋਲ ਇਸ ਸਮੇਂ ਲਗਭਗ 10 ਮਿਲੀਅਨ ਮੀਟ੍ਰਿਕ ਟਨ ਦੀ ਸਟੋਰੇਜ ਸਮਰੱਥਾ ਹੈ। ਲਗਭਗ 2.2 ਮਿਲੀਅਨ ਮੀਟ੍ਰਿਕ ਟਨ ਕਣਕ ਲਈ ਸਟੋਰੇਜ ਸਪੇਸ ਦੀ ਘਾਟ ਕਾਰਨ, ਐਫਸੀਆਈ ਨੂੰ ਸਿੱਧੀ ਡਿਲੀਵਰੀ ਦੀ ਮੰਗ ਕੀਤੀ ਗਈ ਹੈ।
;
;
;
;
;
;
;
;
;