ਤਿਵਾੜੀ ਹੱਤਿਆਕਾਡ ਵਿਚ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ, ਦੋਵੇਂ ਕਾਤਲ ਕੀਤੇ ਗਿੑਫਤਾਰ
ਮਾਛੀਵਾੜਾ ਸਾਹਿਬ (ਲੁਧਿਆਣਾ),01 ਅਪੑੈਲ (ਮਨੋਜ ਕੁਮਾਰ) - ਪੰਜਾਬ ਪੁਲਿਸ ਦੀ ਲੁਧਿਆਣਾ ਟੀਮ ਤੇ ਉਨ੍ਹਾਂ ਦੇ ਸਹਿਯੋਗੀ ਸਾਥੀਆਂ ਨੇ ਵੱਡੀ ਸਫਲਤਾ ਦੋਰਾਨ ਮਾਛੀਵਾੜਾ ਬਲਾਕ ਕਾਂਗਰਸ ਪੑਧਾਨ ਪਰਮਿੰਦਰ ਤਿਵਾੜੀ ਦੀ ਕੁਝ ਦਿਨ ਪਹਿਲਾਂ ਵਹਿਸ਼ੀ ਤਰੀਕੇ ਨਾਲ ਕੀਤੀ ਹੱਤਿਆ ਦੇ ਹੱਤਿਆਰਿਆਂ ਨੂੰ ਅੱਜ ਸ਼ਾਮ ਗਿੑਫਤਾਰ ਕਰ ਲਿਆ। ਹਾਲਕਿ ਇਹ ਗਿੑਫਤਾਰੀ ਕਿੱਥੋਂ ਹੋਈ ਫਿਲਹਾਲ ਕਹਿਣਾ ਮੁਸ਼ਕਿਲ ਹੈ, ਪਰ ਅੰਦੇਸ਼ਾ ਇਹ ਹੈ ਕਿ ਇਨ੍ਹਾਂ ਦੋਵੇਂ ਮੁਲਜ਼ਮਾਂ ਨੂੰ ਬਿਹਾਰ ਤੋਂ ਕਾਬੂ ਕੀਤਾ ਗਿਆ ਹੈ। ਅਸਲ ਵਿਚ ਵਾਰਦਾਤ ਤੋਂ ਬਾਅਦ ਇਹ ਦੋਵੇਂ ਮੁਲਜ਼ਮ ਜਿਨ੍ਹਾਂ ਵਿਚ ਕਤਲ ਕਰਨ ਵਾਲਾ ਵਿਜੇ ਕੁਮਾਰ ਤੇ ਮੋਟਰ ਸਾਇਕਲ ਸਵਾਰ ਉਸ ਦਾ ਦੂਸਰਾ ਸਾਥੀ ਫਰਾਰ ਹੋ ਗਏ ਸਨ ਤੇ ਪੁਲਿਸ ਲਈ ਇਹਨਾਂ ਮੁਲਜ਼ਮਾਂ ਨੂੰ ਗਿੑਫਤਾਰ ਕਰਨਾ ਵੱਡੀ ਚੁਣੋਤੀ ਸੀ ਤੇ ਆਖ਼ਰ ਪੁਲਿਸ ਨੇ ਸਫਲਤਾ ਪੑਾਪਤ ਕਰ ਹੀ ਲਈ। ਹੁਣ ਇਸ ਮਾਮਲੇ ਦੀ ਸੱਚਾਈ ਦਾ ਪੂਰਾ ਖੁਲਾਸਾ ਹੋਵੇਗਾ ਕਿ ਇਸ ਕਤਲ ਦਾ ਅਸਲ ਕਾਰਨ ਕੀ ਸੀ।
;
;
;
;
;
;
;
;