JALANDHAR WEATHER

ਆਈ.ਪੀ.ਐੱਲ. 2026 : ਰਾਜਸਥਾਨ ਨੇ ਗੁਜਰਾਤ ਨੂੰ ਜਿੱਤਣ ਲਈ ਦਿੱਤਾ 211 ਦੌੜਾਂ ਦਾ ਟੀਚਾ

ਅਹਿਮਦਾਬਾਦ, 4 ਅਪ੍ਰੈਲ - ਆਈ.ਪੀ.ਐੱਲ. 2026 ਦੇ 9ਵੇਂ ਮੈਚ ਵਿਚ ਰਾਜਸਥਾਨ ਰਾਇਲਜ਼ ਦਾ ਮੁਕਾਬਲਾ ਗੁਜਰਾਤ ਟਾਈਟਨਜ਼ ਨਾਲ ਨਰੇਂਦਰ ਮੋਦੀ ਕ੍ਰਿਕਟ ਸਟੇਡੀਅਮ ਅਹਿਮਦਾਬਾਦ ਵਿਚ ਹੋ ਰਿਹਾ ਹੈ। ਟਾਸ ਜਿੱਤ ਕੇ ਰਾਜਸਥਾਨ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ 'ਤੇ 210 ਦੌੜਾਂ ਬਣਾਈਆਂ। ਰਾਜਸਥਾਨ ਵਲੋਂ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ 55 (36 ਗੇਂਦਾਂ) ਅਤੇ ਧਰੁਵ ਜੁਰੇਲ 75 (42 ਗੇਂਦਾਂ) ਦੌੜਾਂ ਬਣਾ ਕੇ ਆਊਟ ਹੋਏ। ਗੁਜਰਾਤ ਵਲੋਂ ਕਿਗਸੋ ਰਬਾਡਾ ਨੇ 4 ਓਵਰਾਂ ਵਿਚ 42 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ ਜਦਕਿ ਮੁਹੰਮਦ ਸਿਰਾਜ, ਅਸ਼ੋਕ ਸ਼ਰਮਾ, ਪ੍ਰਸਿਧ ਕ੍ਰਿਸ਼ਨਾ ਅਤੇ ਕਪਤਾਨ ਰਾਸ਼ਿਦ ਖ਼ਾਨ ਨੂੰ ਇਕ-ਇਕ ਵਿਕਟ ਹਾਸਲ ਹੋਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ