ਪਿੰਡ ਨਿਹਾਲੂਵਾਲ (ਬਰਨਾਲਾ) ਨੇੜੇ 2 ਟਰਾਲਿਆਂ ਨੂੰ ਭਿਆਨਕ ਅੱਗ, 30 ਲੱਖ ਦੇ ਨੁਕਸਾਨ ਦਾ ਅਨੁਮਾਨ
ਮਹਿਲ ਕਲਾਂ,19 ਅਪ੍ਰੈਲ (ਅਵਤਾਰ ਸਿੰਘ ਅਣਖੀ)-ਮੁੱਖ ਮਾਰਗ ’ਤੇ ਪਿੰਡ ਨਿਹਾਲੂਵਾਲ (ਬਰਨਾਲਾ) ਨੇੜੇ ਇਕ ਢਾਬੇ ਕੋਲ ਖੜੇ ਦੋ ਟਰਾਲਿਆਂ ਨੂੰ ਅੱਗ ਲੱਗਣ ਇਕ ਟਰਾਲਾ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਜਦ ਕਿ ਦੂਜੇ ਟਰਾਲੇ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਸੜ ਗਿਆ। ਜਾਣਕਾਰੀ ਅਨੁਸਾਰ ਮਾਲਕਾਂ ਦਾ ਇਸ ਹਾਦਸੇ ਨਾਲ ਕਰੀਬ 30 ਲੱਖ ਰੁਪਏ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮਹਿਲ ਕਲਾਂ ਦੇ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ ਨੇ ਟੀਮ ਸਮੇਤ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਘਟਨਾ ਦਾ ਮੁੱਖ ਕਾਰਨ ਬੈਟਰੀ ਦਾ ਸਪਾਰਕ ਮਾਰਨਾ ਦੱਸਿਆ ਜਾ ਰਿਹਾ ਹੈ।
;
;
;
;
;
;
;
;
;