ਡੈਨਮਾਰਕ 'ਚ 2 ਰੇਲਗੱਡੀਆਂ ਦੀ ਟੱਕਰ: 5 ਗੰਭੀਰ ਜ਼ਖ਼ਮੀ
ਕੋਪਨਹੇਗਨ, 23 ਅਪ੍ਰੈਲ - ਡੈਨਮਾਰਕ ਵਿਚ ਅੱਜ 2 ਰੇਲਗੱਡੀਆਂ ਦੀ ਟੱਕਰ ਕਾਰਨ 5 ਜਣੇ ਗੰਭੀਰ ਜ਼ਖ਼ਮੀ ਹੋ ਗਏ। ਪ੍ਰਸ਼ਾਸਨ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਹਾਦਸੇ ਵਿਚ 12 ਹੋਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਹ ਹਾਦਸਾ ਰਾਜਧਾਨੀ ਕੋਪਨਹੇਗਨ ਤੋਂ ਲਗਪਗ 40 ਕਿਲੋਮੀਟਰ ਉੱਤਰ ਵਿਚ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਵਾਪਰਿਆ।
ਗ੍ਰੇਟਰ ਕੋਪਨਹੇਗਨ ਫਾਇਰ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ 4 ਵਿਅਕਤੀਆਂ ਦਾ ਇਲਾਜ ਚੱਲ ਰਿਹਾ ਹੈ। ਘਟਨਾ ਵਾਲੀ ਥਾਂ ਤੋਂ ਸਾਹਮਣੇ ਆਈਆਂ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਦੋਵਾਂ ਰੇਲਗੱਡੀਆਂ ਦੇ ਅਗਲੇ ਹਿੱਸੇ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਰਾਹਤ ਦੀ ਗੱਲ ਇਹ ਰਹੀ ਕਿ ਟੱਕਰ ਦੇ ਬਾਵਜੂਦ ਦੋਵੇਂ ਰੇਲਗੱਡੀਆਂ ਲੀਹ ਤੋਂ ਨਹੀਂ ਉਤਰੀਆਂ, ਜਿਸ ਕਾਰਨ ਇਕ ਵੱਡਾ ਜਾਨੀ ਨੁਕਸਾਨ ਹੋਣੋਂ ਬਚ ਗਿਆ। ਫਿਲਹਾਲ ਰਾਹਤ ਕਾਰਜ ਮੁਕੰਮਲ ਕਰ ਲਏ ਗਏ ਹਨ ਅਤੇ ਪੂਰੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਪੁਲਿਸ ਇਸ ਗੱਲ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਕਿ ਇਕੋ ਪਟੜੀ 'ਤੇ 2 ਰੇਲਗੱਡੀਆਂ ਕਿਵੇਂ ਆ ਗਈਆਂ। ਫਿਲਹਾਲ ਇਸ ਰੂਟ 'ਤੇ ਰੇਲ ਸੇਵਾਵਾਂ ਨੂੰ ਰੋਕ ਦਿੱਤਾ ਗਿਆ ਹੈ।
;
;
;
;
;
;
;
;
;