ਸਚਿਨ ਤੇਂਦੁਲਕਰ ਨੂੰ 53ਵੇਂ ਜਨਮਦਿਨ 'ਤੇ ਬੀ.ਸੀ.ਸੀ.ਆਈ. ਨੇ ਦਿੱਤੀਆਂ ਸ਼ੁੱਭਕਾਮਨਾਵਾਂ
ਨਵੀਂ ਦਿੱਲੀ, 22 ਅਪ੍ਰੈਲ - 'ਕ੍ਰਿਕਟ ਦੇ ਭਗਵਾਨ' - ਸਚਿਨ ਤੇਂਦੁਲਕਰ ਸ਼ੁੱਕਰਵਾਰ ਨੂੰ 53 ਸਾਲ ਦੇ ਹੋ ਗਏ। ਇਸ ਮਹਾਨ ਭਾਰਤੀ ਬੱਲੇਬਾਜ਼ ਦੇ ਸ਼ਾਨਦਾਰ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਰਿਕਾਰਡ-ਤੋੜ ਪ੍ਰਾਪਤੀਆਂ ਅਤੇ ਅਭੁੱਲ ਪ੍ਰਦਰਸ਼ਨਾਂ ਨਾਲ ਭਰਿਆ ਹੋਇਆ ਹੈ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਤੇਂਦੁਲਕਰ ਦੇ ਜਨਮਦਿਨ 'ਤੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ ਅਤੇ ਲਿਖਿਆ, "664 ਅੰਤਰਰਾਸ਼ਟਰੀ ਮੈਚ। 34,357 ਅੰਤਰਰਾਸ਼ਟਰੀ ਦੌੜਾਂ। 100 ਅੰਤਰਰਾਸ਼ਟਰੀ ਸੈਂਕੜੇ ਬਣਾਉਣ ਵਾਲਾ ਇਕਲੌਤਾ ਕ੍ਰਿਕਟਰ। ਟੀ ਇੰਡੀਆ ਦੇ ਆਈਸੀਸੀ ਪੁਰਸ਼ ਇਕਦਿਨਾਂ ਵਿਸ਼ਵ ਕੱਪ 2011 ਦੀ ਜੇਤੂ ਮੁਹਿੰਮ ਦਾ ਮੈਂਬਰ। ਮਹਾਨ ਸਚਿਨ ਤੇਂਦੁਲਕਰ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।"
ਤੇਂਦੁਲਕਰ ਆਪਣੇ ਸਮੇਂ ਦਾ ਸਭ ਤੋਂ ਸੰਪੂਰਨ ਬੱਲੇਬਾਜ਼, ਹੁਣ ਤੱਕ ਦਾ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ, ਅਤੇ ਸ਼ਾਇਦ ਖੇਡ ਦਾ ਸਭ ਤੋਂ ਵੱਡਾ ਕ੍ਰਿਕਟ ਆਈਕਨ ਸੀ।ਉਸ ਕੋਲ ਟੈਸਟ ਅਤੇ ਇਕਦਿਨਾਂ ਦੋਵਾਂ ਵਿਚ ਸਭ ਤੋਂ ਵੱਧ ਸੈਂਕੜੇ ਲਗਾਉਣ ਦਾ ਰਿਕਾਰਡ ਹੈ, ਇਕ ਸ਼ਾਨਦਾਰ ਕਾਰਨਾਮਾ, ਖ਼ਾਸ ਕਰਕੇ ਜਦੋਂ ਉਸਨੇ ਆਪਣੇ 79ਵੇਂ ਮੈਚ ਤੱਕ ਆਪਣਾ ਪਹਿਲਾ ਇਕ ਦਿਨਾਂ ਅੰਤਰਰਾਸ਼ਟਰੀ ਸੈਂਕੜਾ ਦਰਜ ਨਹੀਂ ਕੀਤਾ ਸੀ।
;
;
;
;
;
;
;
;