JALANDHAR WEATHER

ਸੁਖਬੀਰ ਸਿੰਘ ਬਾਦਲ ਹੜ੍ਹ ਪ੍ਰਭਾਵਿਤ ਪਿੰਡ ਬਾਉਲੀ ਪਹੁੰਚੇ

ਅਜਨਾਲਾ, ਗੱਗੋਮਾਹਲ ਰਮਦਾਸ, 27 ਸਤੰਬਰ (ਢਿੱਲੋਂ, ਸੰਧੂ, ਵਾਹਲਾ)- ਇਕ ਮਹੀਨਾ ਪਹਿਲਾਂ ਰਾਵੀ ਦਰਿਆ ਵਿਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਦੂਸਰੀ ਵਾਰ ਹਲਕਾ ਅਜਨਾਲਾ ਅੰਦਰ ਹੜ੍ਹ ਪ੍ਰਭਾਵਿਤ ਖੇਤਰ ਦਾ ਜਾਇਜ਼ਾ ਲੈਣ ਅਤੇ ਹੜ੍ਹ ਪੀੜਤ ਲੋਕਾਂ ਦਾ ਹਾਲ ਜਾਨਣ ਲਈ ਪਹੁੰਚੇ। ਪਿੰਡ ਵਿਛੋਆ ਵਿਖੇ ਪਸ਼ੂਆਂ ਲਈ ਚਾਰੇ ਵਾਲੀਆਂ ਟਰਾਲੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਉਪਰੰਤ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਿੰਡ ਬਾਉਲੀ ਪਹੁੰਚੇ ਹੋਏ ਹਨ, ਜਿਥੇ ਉਨ੍ਹਾਂ ਨੋਮਣੀ ਨਾਲੇ ਦੇ ਪਾੜ ਨੂੰ ਪੂਰ ਰਹੇ ਮਹਾਂਪੁਰਖਾਂ ਅਤੇ ਸੰਗਤਾਂ ਨਾਲ ਗੱਲਬਾਤ ਕੀਤੀ ਤੇ ਇਸ ਤੋਂ ਬਾਅਦ ਉਹ ਆਪਣੇ ਕਾਫ਼ਲੇ ਸਮੇਤ ਜ਼ਿਲ੍ਹਾ ਅੰਮ੍ਰਿਤਸਰ ਦੇ ਸਭ ਤੋਂ ਪਹਿਲੇ ਤੇ ਸਭ ਤੋਂ ਵੱਧ ਹੜ੍ਹ ਪ੍ਰਭਾਵਿਤ ਪਿੰਡ ਘੋਨੇਵਾਲਾ ਦੇ ਉਸ ਬੰਨ੍ਹ ’ਤੇ ਵੀ ਪਹੁੰਚਣਗੇ, ਜਿਥੇ ਉਹ ਹੜ੍ਹਾਂ ਨਾਲ ਪ੍ਰਭਾਵਿਤ ਫ਼ਸਲਾਂ ਦਾ ਜਾਇਜ਼ਾ ਲੈਣਗੇ ਅਤੇ ਹਲਕਾ ਅਜਨਾਲਾ ਅੰਦਰ ਭਿਆਨਕ ਤਬਾਹੀ ਮਚਾਉਣ ਵਾਲੇ ਬੰਨ੍ਹ ਨੂੰ ਪੂਰ ਰਹੇ ਕਾਰ ਸੇਵਾ ਗੁਰੂ ਕਾ ਬਾਗ ਵਾਲੇ ਮਹਾਂਪੁਰਖਾਂ ਨੂੰ ਮਿਲਣ ਉਪਰੰਤ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਵਿਖੇ ਵੀ ਨਤਮਸਤਕ ਹੋਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ