JALANDHAR WEATHER

ਲੱਦਾਖ ਨੂੰ ਆਵਾਜ਼ ਦਿਓ - ਰਾਹੁਲ ਗਾਂਧੀ

ਨਵੀਂ ਦਿੱਲੀ ,28 ਸਤੰਬਰ (ਏਐਨਆਈ): ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਲੱਦਾਖ ਦੇ ਸ਼ਾਨਦਾਰ ਲੋਕ, ਸੱਭਿਆਚਾਰ ਅਤੇ ਪਰੰਪਰਾਵਾਂ 'ਤੇ ਭਾਜਪਾ ਅਤੇ ਆਰ.ਐਸ.ਐਸ. ਦੁਆਰਾ ਹਮਲਾ ਕੀਤਾ ਜਾ ਰਿਹਾ ਹੈ।  ਲੇਹ ਵਿਚ 24 ਸਤੰਬਰ ਨੂੰ ਹੋਈ ਹਿੰਸਾ ਦੇ ਸੰਬੰਧ ਵਿਚ ਕਾਰਕੁਨ ਸੋਨਮ ਵਾਂਗਚੁਕ ਸਮੇਤ ਕੁੱਲ 44 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਵਿਚ 4 ਲੋਕ ਮਾਰੇ ਗਏ ਸਨ। ਲੱਦਾਖ ਲਈ ਛੇਵੀਂ ਸ਼ਡਿਊਲ ਦੀ ਮੰਗ ਪਿੱਛੇ ਮੁੱਖ ਆਵਾਜ਼, ਵਾਂਗਚੁਕ, ਭੁੱਖ ਹੜਤਾਲ 'ਤੇ ਸੀ, ਜਿਸ ਨੂੰ ਉਨ੍ਹਾਂ ਨੇ ਹਿੰਸਾ ਫੈਲਣ ਤੋਂ ਤੁਰੰਤ ਬਾਅਦ ਖ਼ਤਮ ਕਰ ਦਿੱਤਾ।  ਐਕਸ 'ਤੇ ਇਕ ਪੋਸਟ ਵਿਚ ਰਾਹੁਲ ਗਾਂਧੀ ਨੇ ਕਿਹਾ ਸੋਨਮ ਵਾਂਗਚੁਕ ਨੂੰ ਜੇਲ੍ਹ ਭੇਜ ਕੇ ਜਵਾਬ ਦਿੱਤਾ।

ਹਿੰਸਾ ਬੰਦ ਕਰੋ, ਡਰਾਉਣਾ ਬੰਦ ਕਰੋ। ਲੱਦਾਖ ਨੂੰ ਆਵਾਜ਼ ਦਿਓ। ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੌਰਾਨ ਪੁਲਿਸ ਵਲੋਂ ਕੀਤੀ ਗਈ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ ਤੋਂ 2 ਦਿਨ ਬਾਅਦ, ਵਾਂਗਚੁਕ ਨੂੰ ਰਾਸ਼ਟਰੀ ਸੁਰੱਖਿਆ ਐਕਟ ਦੀਆਂ ਧਾਰਾਵਾਂ ਤਹਿਤ ਹਿਰਾਸਤ ਵਿਚ ਲਿਆ ਗਿਆ ਸੀ ਅਤੇ ਰਾਜਸਥਾਨ ਦੀ ਜੋਧਪੁਰ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ ਸੀ। ਜਲਵਾਯੂ ਕਾਰਕੁਨ 'ਤੇ "ਹਿੰਸਾ ਭੜਕਾਉਣ" ਦਾ ਦੋਸ਼ ਲਗਾਇਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ