ਪੁਲਿਸ ਮੁਲਾਜ਼ਮ ਵਲੋਂ ਆਤਮ ਹੱਤਿਆ
ਮਹਿਤਪੁਰ, (ਜਲੰਧਰ), 10 ਦਸੰਬਰ (ਲਖਵਿੰਦਰ ਸਿੰਘ)- ਮਹਿਤਪੁਰ ਦੇ ਨਜ਼ਦੀਕੀ ਪਿੰਡ ਸੰਗੋਵਾਲ ਵਿਖੇ ਇਕ ਪੁਲਿਸ ਮੁਲਾਜ਼ਮ ਵਲੋਂ ਆਤਮ ਹੱਤਿਆ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪੁਲਿਸ ਮੁਲਾਜ਼ਮ ਲੁਧਿਆਣਾ ਇਲਾਕੇ ਵਿਚ ਡਿਊਟੀ ਕਰਦਾ ਸੀ, ਜਿਸ ਨੇ ਅੱਜ ਸਵੇਰੇ ਘਰ ਵਿਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ।ਉਸ ਪਾਸੋਂ ਇਕ ਸੁਸਾਇਡ ਨੋਟ ਵੀ ਮਿਲਿਆ ਹੈ ਤੇ ਪੁਲਿਸ ਇਸ ਮਾਮਲੇ ’ਚ ਜਾਂਚ ਕਰ ਰਹੀ ਹੈ। ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਰਾਣਾ ਵਜੋਂ ਹੋਈ ਹੈ।
;
;
;
;
;
;
;
;
;