ਜਲਦ ਪੂਰੀਆਂ ਕਰਾਂਗੇ ਆਪਣੀਆਂ ਰਹਿੰਦੀਆਂ ਗਾਰੰਟੀਆਂ- ਮੁੱਖ ਮੰਤਰੀ ਮਾਨ
ਚੰਡੀਗੜ੍ਹ, 18 ਦਸੰਬਰ (ਦਵਿੰਦਰ)- ਅੱਜ ਮੁੱਖ ਮੰਤਰੀ ਭਗਵੰਤ ਮਾਨ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਇਕ ਪ੍ਰੈਸ ਕਾਨਫ਼ਰੰਸ ਕੀਤੀ ਗਈ। ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੇਂਡੂ ਖੇਤਰਾਂ 'ਚ ਆਪ ਪਾਰਟੀ ਦੀ ਵੱਡੀ ਜਿੱਤ ਹੋਈ ਹੈ ਤੇ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਨਤੀਜਿਆ 'ਚ ਆਪ ਪਾਰਟੀ ਨੇ ਹੂਝਾਂ ਫੇਰ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਲਗਭਗ 70 ਫੀਸਦੀ ਸੀਟਾਂ ਆਪ ਪਾਰਟੀ ਨੇ ਜਿੱਤੀਆਂ। ਉਨ੍ਹਾਂ ਅੱਗੇ ਕਿਹਾ ਕਿ ਆਪ ਪਾਰਟੀ ਨੇ ਸੱਤਾ 'ਚ ਆਉਣ ਦੇ 4 ਸਾਲ ਬਾਅਦ ਇਹ ਜ਼ਿਲ੍ਹਾ ਤੇ ਬਲਾਕ ਚੋਣਾਂ ਕਰਵਾ ਕੇ ਆਪਣੇ ਕੰਮਾਂ 'ਤੇ ਮੋਹਰ ਲਗਾਈ ਹੈ। 2013 ਤੇ 2018 ਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਸੱਤਾ ਧਿਰ ਨੇ ਪੂਰੀ ਧੱਕਸ਼ਾਹੀ ਕੀਤੀ ਸੀ।
ਉਨ੍ਹਾਂ ਅੱਗੇ ਕਿਹਾ ਕਿ ਕਈ ਜੋਨਾਂ 'ਚ ਕਾਂਗਰਸ 2-3 ਵੋਟਾਂ ਨਾਲ ਜਿੱਤੀ, ਇਸ ਤੋਂ ਪਤਾ ਲੱਗਦਾ ਕਿ ਅਸੀਂ ਚੋਣਾਂ 'ਚ ਕੋਈ ਧੱਕੇਸ਼ਾਹੀ ਨਹੀ ਕੀਤੀ ਹੈ ਕਿਉਂਕਿ 2-4 ਵੋਟਾਂ ਨੂੰ ਇਧਰ ਉਧਰ ਕਰਨਾ ਸੱਤਾ ਧਿਰ ਲਈ ਕੋਈ ਔਖਾ ਨਹੀਂ ਹੈ। ਜੇ ਅਸੀਂ ਐਸ. ਡੀ. ਐਮ. ਨੂੰ ਇਕ ਫੋਨ ਕਰਦੇ ਤਾਂ ਇਹ 3-4 ਵੋਟਾਂ ਸਾਡੇ ਵੱਲ ਹੁੰਦੀਆਂ ਪਰ ਅਸੀਂ ਅਜਿਹਾ ਨਹੀਂ ਕੀਤਾ ਬਲਕਿ ਨਿਰਪੱਖ ਚੋਣਾਂ ਕਰਵਾਈਆਂ। ਉਨ੍ਹਾਂ ਕਿਹਾ ਕਿ 58000 ਪਿੰਡਾਂ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਤੇ ਜਨਵਰੀ ਤੋਂ ਹਰ ਪਰਿਵਾਰ ਨੂੰ 10 ਲੱਖ ਰੁਪਏ ਸਿਹਤ ਬੀਮਾ ਮਿਲੇਗਾ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਸਾਡੇ 'ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਪਰ ਚੰਨੀ ਸਾਹਿਬ ਆਪਣੇ ਹਲਕੇ ਚੋਂ ਕਈ ਜੋਨ ਜਿੱਤੇ?
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਕੋਈ ਧੱਕੇਸ਼ਾਹੀ ਨਹੀ ਕੀਤੀ ਤੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ। 70 ਫੀਸਦੀ ‘ਆਪ’ ਪਾਰਟੀ ਦੀਆਂ ਪੇਂਡੂ ਖੇਤਰ 'ਚ ਜੇਤੂ ਸੀਟਾਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜਿਹੜੀਆਂ ਗਰੰਟੀਆਂ ਸਾਡੀਆਂ ਰਹਿੰਦੀਆਂ ਹਨ, ਉਹ ਅਸੀਂ ਜਲਦ ਪੂਰੀਆਂ ਕਰਾਂਗੇ। ਵਿਰੋਧੀਆਂ ਦਾ ਕੰਮ ਹੈ ਇਲਜਾਮ ਲਗਾਉਣਾ ਕਿਉਂਕਿ ਜਿਥੋਂ ਵਿਰੋਧੀ ਜਿੱਤੇ ਉਥੇ ਧੱਕਾ ਨਹੀਂ ਤੇ ਜਿਥੇ ਹਾਰ ਗਏ ਉਥੇ ਧੱਕਾ ਕਿਵੇਂ ਹੋ ਸਕਦਾ? ਮੁੱਖ ਮੰਤਰੀ ਨੇ ਕਿਹਾ ਕਿ ਮੇਰੇ ਪਿੰਡ ’ਚੋਂ ਸਿਰਫ਼ ਇਕ ਵੋਟ ਭਾਜਪਾ ਨੂੰ ਪਈ। ਮੁੱਖ ਮੰਤਰੀ ਨੇ ਕਿਹਾ ਕਿ ਅਗਲੀਆਂ ਚੋਣਾਂ ਅਸੀਂ ਵਿਕਾਸ ਦੇ ਮੁੱਦੇ 'ਤੇ ਲੜਾਂਗੇਂ।
;
;
;
;
;
;
;
;