ਟੀ ਪੁਆਇੰਟ ਨੇੜੇ ਕਾਰ ਤੇ ਬੱਸ ਦੀ ਟੱਕਰ
ਮਮਦੋਟ/ਫ਼ਿਰੋਜ਼ਪੁਰ 18 ਦਸੰਬਰ (ਸੁਖਦੇਵ ਸਿੰਘ ਸੰਗਮ) ਫ਼ਿਰੋਜ਼ਪੁਰ ਫ਼ਾਜ਼ਿਲਕਾ ਮੁੱਖ ਮਾਰਗ 'ਤੇ ਪੈਂਦੇ ਖਾਈ ਟੀ ਪੁਆਇੰਟ 'ਤੇ ਕੁਝ ਦੇਰ ਪਹਿਲਾਂ ਕਾਰ ਅਤੇ ਪੰਜਾਬ ਰੋਡਵੇਜ਼ ਦੀ ਬੱਸ ਦਰਮਿਆਨ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਦੌਰਾਨ ਦੋਨੋਂ ਵਹੀਕਲਾਂ ਦੇ ਸਵਾਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਤੇ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੀ ਰਿਹਾ।ਮੁਢਲੇ ਤੌਰ 'ਤੇ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਫ਼ਿਰੋਜ਼ਪੁਰ ਦੀ ਬੱਸ ਫ਼ਿਰੋਜ਼ਪੁਰ ਤੋਂ ਫ਼ਾਜ਼ਿਲਕਾ ਵੱਲ ਨੂੰ ਜਾ ਰਹੀ ਸੀ, ਇਸ ਦੋਰਾਨ ਇਕ ਵੈਨਿਊ ਕਾਰ ਜੋ ਮਮਦੋਟ ਤੋਂ ਜਲਾਲਾਬਾਦ ਸਾਈਡ ਨੂੰ ਜਾਣ ਲਈ ਸੜਕ 'ਤੇ ਚੜ੍ਹ ਰਹੀ ਸੀ ਕਿ ਪਿਛੋਂ ਆਉਂਦੀ ਬੱਸ ਦੀ ਉਸ ਨਾਲ ਟੱਕਰ ਹੋ ਗਈ। ਮੌਕੇ ਤੇ ਦੋ 108 ਐਂਬੂਲੈਂਸਾਂ ਪੁੱਜ ਗਈਆਂ ਹਨ ਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ।
;
;
;
;
;
;
;
;