ਅੱਜ ਪੱਛਮੀ ਬੰਗਾਲ ਤੇ ਅਸਾਮ ਦੇ ਦੋ ਦਿਨਾਂ ’ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ, 20 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੱਛਮੀ ਬੰਗਾਲ ਅਤੇ ਅਸਾਮ ਦੇ ਦੋ ਦਿਨਾਂ ਦੌਰੇ 'ਤੇ ਜਾਣਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕਰ ਕਿਹਾ ਕਿ ਪੱਛਮੀ ਬੰਗਾਲ ਦੇ ਲੋਕ ਕਈ ਕੇਂਦਰੀ ਸਰਕਾਰੀ ਯੋਜਨਾਵਾਂ ਤੋਂ ਲਾਭ ਉਠਾ ਰਹੇ ਹਨ, ਪਰ ਉਹ ਤ੍ਰਿਣਮੂਲ ਕਾਂਗਰਸ ਦੇ ਕੁਪ੍ਰਬੰਧ ਤੋਂ ਪ੍ਰੇਸ਼ਾਨ ਹਨ।
ਪ੍ਰਧਾਨ ਮੰਤਰੀ ਨੇ ਲਿਖਿਆ ਕਿ ਤ੍ਰਿਣਮੂਲ ਕਾਂਗਰਸ ਵਲੋਂ ਬੰਗਾਲ ਵਿਚ ਲੋਕਾਂ ਨੂੰ ਲੁੱਟਣਾ ਅਤੇ ਡਰਾਉਣਾ-ਧਮਕਾਉਣਾ ਸਾਰੀਆਂ ਹੱਦਾਂ ਪਾਰ ਕਰ ਗਿਆ ਹੈ। ਇਸ ਲਈ ਅੱਜ ਭਾਜਪਾ ਹੀ ਲੋਕਾਂ ਦੀ ਇਕੋ ਇਕ ਉਮੀਦ ਹੈ।
ਮੋਦੀ ਬੰਗਾਲ ਵਿਚ 3,200 ਕਰੋੜ ਰੁਪਏ ਅਤੇ ਅਸਾਮ ਵਿਚ 15,600 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਫਿਰ ਉਹ ਸ਼ਾਮ ਨੂੰ ਗੁਹਾਟੀ ਪਹੁੰਚਣਗੇ।
;
;
;
;
;
;
;
;