ਬੰਗਾਲ ਵਿਚ ਭਾਜਪਾ ਦੀ ਡਬਲ-ਇੰਜਣ ਸਰਕਾਰ ਚਾਹੁੰਦੇ ਹਾਂ - ਪ੍ਰਧਾਨ ਮੰਤਰੀ ਮੋਦੀ
ਕੋਲਕਾਤਾ, 20 ਦਸੰਬਰ - ਰਾਣਾਘਾਟ ਦੇ ਤਾਹਿਰਪੁਰ ਨੇਤਾਜੀ ਪਾਰਕ ਵਿਖੇ ਵੀਡੀਓ ਕਾਨਫਰੰਸਿੰਗ ਰਾਹੀਂ ਇਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ "ਪੱਛਮੀ ਬੰਗਾਲ ਨੂੰ ਵੀ ਜੰਗਲ ਰਾਜ ਤੋਂ ਮੁਕਤ ਕੀਤਾ ਜਾਣਾ ਚਾਹੀਦਾ ਹੈ," । ਉਨ੍ਹਾਂ ਦਾ ਹੈਲੀਕਾਪਟਰ ਮਾੜੀ ਦ੍ਰਿਸ਼ਟੀ ਕਾਰਨ ਤਾਹਿਰਪੁਰ ਹੈਲੀਪੈਡ 'ਤੇ ਉਤਰਨ ਤੋਂ ਰੋਕਿਆ ਗਿਆ, ਜਿਸ ਕਾਰਨ ਇਸਨੂੰ ਕੋਲਕਾਤਾ ਹਵਾਈ ਅੱਡੇ 'ਤੇ ਵਾਪਸ ਜਾਣਾ ਪਿਆ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਬਿਹਾਰ ਨਾਲ ਤੁਲਨਾ ਕਰਦੇ ਹੋਏ ਕਿਹਾ, "ਅੱਜ ਦੇਸ਼ ਤੇਜ਼ ਵਿਕਾਸ ਚਾਹੁੰਦਾ ਹੈ। ਬਿਹਾਰ ਨੇ ਇਕ ਵਾਰ ਫਿਰ ਐਨਡੀਏ ਸਰਕਾਰ ਨੂੰ ਵਿਕਾਸ ਲਈ ਵੱਡਾ ਜਨਾਦੇਸ਼ ਦਿੱਤਾ ਹੈ... ਬਿਹਾਰ ਨੇ ਵੀ ਬੰਗਾਲ ਵਿਚ ਭਾਜਪਾ ਦੀ ਜਿੱਤ ਦਾ ਰਾਹ ਪੱਧਰਾ ਕੀਤਾ ਹੈ। ਬਿਹਾਰ ਨੇ ਇਕ ਗੂੰਜਦੀ ਆਵਾਜ਼ ਨਾਲ 'ਜੰਗਲ ਰਾਜ' ਦੇ ਸ਼ਾਸਨ ਨੂੰ ਰੱਦ ਕਰ ਦਿੱਤਾ ਹੈ। 20 ਸਾਲਾਂ ਬਾਅਦ ਵੀ, ਉਨ੍ਹਾਂ ਨੇ ਭਾਜਪਾ-ਐਨਡੀਏ ਨੂੰ ਪਹਿਲਾਂ ਨਾਲੋਂ ਵੱਧ ਸੀਟਾਂ ਦਿੱਤੀਆਂ ਹਨ। ਹੁਣ ਸਾਨੂੰ ਪੱਛਮੀ ਬੰਗਾਲ ਵਿੱਚ 'ਜੰਗਲ ਰਾਜ' ਤੋਂ ਛੁਟਕਾਰਾ ਪਾਉਣਾ ਪਵੇਗਾ..."। ਉਨ੍ਹਾਂ ਕਿਹਾ, "ਅਸੀਂ ਬੰਗਾਲ ਵਿਚ ਭਾਜਪਾ ਦੀ ਡਬਲ-ਇੰਜਣ ਸਰਕਾਰ ਚਾਹੁੰਦੇ ਹਾਂ ਜੋ ਬੰਗਾਲ ਦੀ ਗੁਆਚੀ ਸ਼ਾਨ ਨੂੰ ਬਹਾਲ ਕਰ ਸਕੇ। ਅੱਜ ਵੀ, ਪੱਛਮੀ ਬੰਗਾਲ ਵਿਚ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟ ਰੁਕੇ ਹੋਏ ਹਨ," ।
;
;
;
;
;
;
;
;
;