JALANDHAR WEATHER

ਬਿਜਲੀ ਵਾਲੇ ਟਰਾਂਸਫਾਰਮਰ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ

ਰਾਮ ਤੀਰਥ (ਅੰਮ੍ਰਿਤਸਰ ), 21 ਦਸੰਬਰ (ਧਰਵਿੰਦਰ ਸਿੰਘ ਔਲਖ)- ਪਿੰਡ ਕੋਹਾਲੀ ਵਿਖੇ ਬਿਜਲੀ ਵਾਲੇ ਟਰਾਂਸਫਾਰਮਰ ਹੇਠਾਂ ਆਉਣ ਨਾਲ ਇਕ ਨੌਜਵਾਨ ਹਰਜੀਤ ਸਿੰਘ (42) ਪੁੱਤਰ ਸੁਰਿੰਦਰ ਸਿੰਘ ਫੌਜੀ ,ਪਿੰਡ ਕੋਹਾਲੀ ਦੀ ਦੁਖਦਾਈ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਹ ਆਪਣੇ ਖੇਤਾਂ ਵਿਚ ਲੱਗੇ ਟਰਾਂਸਫਾਰਮਰ ਨੂੰ ਠੀਕ ਕਰਨ ਵਾਸਤੇ ਆਪਣੇ ਇਕ ਹੋਰ ਸਾਥੀ ਨਾਲ ਗਿਆ ਸੀ। ਉਸ ਦਾ ਸਾਥੀ ਜਦੋਂ ਟਰਾਂਸਫਾਰਮਰ 'ਤੇ ਚੜ੍ਹਨ ਲੱਗਾ ਤਾਂ ਟਰਾਂਸਫਾਰਮਰ ਹੇਠਾਂ ਖੜੇ ਹਰਜੀਤ ਸਿੰਘ ਦੇ ਉੱਪਰ ਡਿੱਗ ਪਿਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਰਜੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੀ ਭੈਣ ਅਤੇ ਬੇਟੀ ਵਿਦੇਸ਼ ਵਿਚ ਹੈ, ਜਦੋਂਕਿ ਉਸ ਦਾ ਬੇਟਾ ਇੱਥੇ ਪੜ੍ਹਾਈ ਕਰ ਰਿਹਾ ਹੈ। ਮ੍ਰਿਤਕ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ, ਪਤਨੀ, ਧੀ ਅਤੇ ਪੁੱਤਰ ਛੱਡ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ