JALANDHAR WEATHER

ਤੇਲੰਗਾਨਾ 'ਚ ਠੰਢ ਦਾ ਕਹਿਰ ਜਾਰੀ

ਹੈਦਰਾਬਾਦ , 22 ਦਸੰਬਰ - ਸੰਗਰੇਡੀ ਜ਼ਿਲ੍ਹੇ ਦਾ ਕੋਹੀਰ ਸਭ ਤੋਂ ਠੰਢਾ ਸਥਾਨ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰੰਗਾ ਰੈਡੀ ਜ਼ਿਲ੍ਹੇ ਦੇ ਮੋਇਨਾਬਾਦ ਮੰਡਲ ਵਿਚ ਰੈਡੀ ਪੱਲੇ ਦੂਜਾ ਸਭ ਤੋਂ ਠੰਢਾ ਸਥਾਨ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 6.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਰਾਜ ਦੇ 33 ਜ਼ਿਲ੍ਹਿਆਂ ਵਿਚੋਂ 17 ਵਿਚ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਘੱਟ ਦਰਜ ਕੀਤਾ ਗਿਆ। ਕੋਮਾਰਾਮ ਭੀਮ ਆਸਿਫ਼ਾਬਾਦ ਜ਼ਿਲ੍ਹੇ ਦੇ ਸਿਰਪੁਰ (ਯੂ) ਵਿਚ ਘੱਟੋ-ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਇਸ ਤੋਂ ਬਾਅਦ ਆਦਿਲਾਬਾਦ ਜ਼ਿਲ੍ਹੇ ਦੇ ਅਰੀਲੀ ਵਿਚ 8.3 ਡਿਗਰੀ ਸੈਲਸੀਅਸ, ਵਿਕਾਰਾਬਾਦ ਜ਼ਿਲ੍ਹੇ ਦੇ ਨਵਾਬਪੇਟ ਵਿਚ 8.7 ਡਿਗਰੀ ਸੈਲਸੀਅਸ, ਸਿੱਦੀਪੇਟ ਜ਼ਿਲ੍ਹੇ ਦੇ ਪੋਥਾਰੇਡੀਪੇਟ ਵਿਚ 9.5 ਡਿਗਰੀ ਸੈਲਸੀਅਸ, ਮੇਦਕ ਜ਼ਿਲ੍ਹੇ ਦੇ ਦਮਰਾਂਚਾ ਵਿਚ 9.5 ਡਿਗਰੀ ਸੈਲਸੀਅਸ ਅਤੇ ਕਾਮਰੇਡੀ ਜ਼ਿਲ੍ਹੇ ਦੇ ਗੰਧਾਰੀ ਵਿਚ 9.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰਾਜ ਦੀ ਰਾਜਧਾਨੀ ਹੈਦਰਾਬਾਦ ਅਤੇ ਇਸਦੇ ਉਪਨਗਰਾਂ ਸਮੇਤ ਕਈ ਥਾਵਾਂ 'ਤੇ ਰਾਤ ਦੇ ਤਾਪਮਾਨ ਵਿਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ