JALANDHAR WEATHER

ਸੀਰੀਆ - ਹੋਮਸ ਸ਼ਹਿਰ ਦੀ ਮਸਜਿਦ 'ਚ ਹੋਏ ਧਮਾਕੇ 'ਚ 8 ਦੀ ਮੌਤ, 18 ਜ਼ਖ਼ਮੀ

ਹੋਮਸ [ਸੀਰੀਆ], 26 ਦਸੰਬਰ (ਏਐਨਆਈ): ਸੀਰੀਆ ਵਿਚ ਇਮਾਮ ਅਲੀ ਇਬਨ ਅਬੀ ਤਾਲਿਬ ਮਸਜਿਦ ਵਿਚ ਧਮਾਕੇ ਤੋਂ ਬਾਅਦ ਘੱਟੋ-ਘੱਟ 8 ਲੋਕ ਮਾਰੇ ਗਏ ਅਤੇ 18 ਜ਼ਖ਼ਮੀ ਹੋਏ ਹਨ ।  ਸੀਰੀਆ ਦੇ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ, ਸਨਾ ਨੇ ਕਿਹਾ ਕਿ ਸ਼ੁਰੂਆਤੀ ਅੰਕੜਿਆਂ ਅਨੁਸਾਰ, ਧਮਾਕੇ ਵਿਚ 8 ਲੋਕ ਮਾਰੇ ਗਏ ਅਤੇ 18 ਹੋਰ ਜ਼ਖ਼ਮੀ ਹੋ ਗਏ। ਇਸ ਵਿਚ ਅੱਗੇ ਦੱਸਿਆ ਗਿਆ ਹੈ ਕਿ ਪੀੜਤਾਂ ਨੂੰ ਹੋਮਸ ਦੇ ਕਰਾਮ ਅਲ-ਲੂਜ਼ ਹਸਪਤਾਲ ਵਿਚ ਲਿਜਾਇਆ ਗਿਆ। ਸਨਾ ਦੇ ਅਨੁਸਾਰ, ਗ੍ਰਹਿ ਮੰਤਰਾਲੇ ਨੇ ਕਿਹਾ ਕਿ ਅੰਦਰੂਨੀ ਸੁਰੱਖਿਆ ਇਕਾਈਆਂ ਨੂੰ ਘਟਨਾ ਸਥਾਨ 'ਤੇ ਤਾਇਨਾਤ ਕੀਤਾ ਗਿਆ ਹੈ ਅਤੇ ਮੱਧ ਸੀਰੀਆ ਦੇ ਹੋਮਸ ਦੇ ਵਾਦੀ ਅਲ-ਦਹਾਬ ਜ਼ਿਲ੍ਹੇ ਵਿਚ ਸਥਿਤ ਮਸਜਿਦ ਦੇ ਆਲੇ-ਦੁਆਲੇ ਇਕ ਸੁਰੱਖਿਆ ਘੇਰਾ ਸਥਾਪਤ ਕੀਤਾ ਗਿਆ ਹੈ।

ਸੰਬੰਧਿਤ ਅਧਿਕਾਰੀਆਂ ਨੇ ਜਾਂਚ ਸ਼ੁਰੂ ਕੀਤੀ ਹੈ ਅਤੇ ਅਪਰਾਧਿਕ ਕਾਰਵਾਈ ਲਈ ਜ਼ਿੰਮੇਵਾਰ ਲੋਕਾਂ ਦਾ ਪਤਾ ਲਗਾਉਣ ਲਈ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ। ਇਕ ਸੁਰੱਖਿਆ ਸੂਤਰ ਨੇ ਸਨਾ ਨੂੰ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਧਮਾਕਾ ਮਸਜਿਦ ਦੇ ਅੰਦਰ ਲਗਾਏ ਗਏ ਵਿਸਫੋਟਕ ਯੰਤਰਾਂ ਕਾਰਨ ਹੋਇਆ ਸੀ। ਧਮਾਕੇ ਤੋਂ ਤੁਰੰਤ ਬਾਅਦ, ਸੀਰੀਆ ਦੇ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਮਸਜਿਦ ਵਿਚ ਹੋਏ ਅੱਤਵਾਦੀ ਧਮਾਕੇ ਦੀ ਸਖ਼ਤ ਨਿੰਦਾ ਕੀਤੀ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ