ਆਂਧਰਾ ਪ੍ਰਦੇਸ਼: ਰੇਲਗੱਡੀ ਦੇ ਦੋ ਡੱਬਿਆਂ ਵਿਚ ਲੱਗੀ ਅੱਗ, ਇਕ ਦੀ ਮੌਤ
ਅਮਰਾਵਤੀ, 29 ਦਸੰਬਰ- ਆਂਧਰਾ ਪ੍ਰਦੇਸ਼ ਦੇ ਯੇਲਾਮੰਚਿਲੀ ਵਿਚ ਟਾਟਾਨਗਰ-ਏਰਨਾਕੁਲਮ ਐਕਸਪ੍ਰੈਸ ਦੇ ਦੋ ਡੱਬਿਆਂ ਨੂੰ ਅੱਗ ਲੱਗ ਗਈ। ਇਸ ਘਟਨਾ ਵਿਚ ਇਕ ਯਾਤਰੀ ਦੀ ਮੌਤ ਹੋ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਫੋਰੈਂਸਿਕ ਜਾਂਚ ਜਾਰੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਵਾਲੇ ਦੋ ਡੱਬਿਆਂ ਵਿਚੋਂ ਇਕ ਵਿਚ 82 ਯਾਤਰੀ ਸਵਾਰ ਸਨ ਅਤੇ ਦੂਜੇ ਵਿਚ 76 ਯਾਤਰੀ ਸਨ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 12:45 ਵਜੇ ਰੇਲਗੱਡੀ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ। ਹਾਦਸੇ ਤੋਂ ਬਾਅਦ ਘਿਰੇ ਬੀ-1 ਕੋਚ ਵਿਚੋਂ ਇਕ ਲਾਸ਼ ਬਰਾਮਦ ਕੀਤੀ ਗਈ।
ਹਾਦਸੇ ਤੋਂ ਬਾਅਦ ਦੋ ਪ੍ਰਭਾਵਿਤ ਡੱਬਿਆਂ ਨੂੰ ਰੇਲਗੱਡੀ ਤੋਂ ਵੱਖ ਕਰ ਦਿੱਤਾ ਗਿਆ ਅਤੇ ਰੇਲਗੱਡੀ ਆਪਣੀ ਮੰਜ਼ਿਲ, ਏਰਨਾਕੁਲਮ ਲਈ ਰਵਾਨਾ ਹੋ ਗਈ। ਦੋ ਫੋਰੈਂਸਿਕ ਟੀਮਾਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀਆਂ ਹਨ। ਮੀਡੀਆ ਰਿਪੋਰਟਾਂ ਅਨੁਸਾਰ ਕੋਚ ਬੀ-1 ਅਤੇ ਐਮ-2 ਵਿਚ ਅੱਗ ਲੱਗ ਗਈ। ਅੱਗ ਲੱਗਣ ਸਮੇਂ ਸਾਰੇ ਯਾਤਰੀ ਸ਼ਾਂਤੀ ਨਾਲ ਸੌਂ ਰਹੇ ਸਨ। ਜਿਵੇਂ ਹੀ ਲੋਕੋ ਪਾਇਲਟ ਨੂੰ ਰੇਲਗੱਡੀ ਵਿਚ ਅੱਗ ਲੱਗਣ ਦਾ ਪਤਾ ਲੱਗਾ, ਉਸ ਨੇ ਤੁਰੰਤ ਗੱਡੀ ਨੂੰ ਰੋਕ ਦਿੱਤਾ। ਫਾਇਰ ਬ੍ਰਿਗੇਡ ਨੂੰ ਤੁਰੰਤ ਸੂਚਿਤ ਕੀਤਾ ਗਿਆ। ਜਦੋਂ ਤੱਕ ਫਾਇਰ ਬ੍ਰਿਗੇਡ ਪਹੁੰਚੀ, ਦੋਵੇਂ ਡੱਬੇ ਪੂਰੀ ਤਰ੍ਹਾਂ ਧੂੰਏਂ ਵਿਚ ਘਿਰੇ ਹੋਏ ਸਨ।
;
;
;
;
;
;
;