JALANDHAR WEATHER

ਕੇਂਦਰ ਸਰਕਾਰ ਵਲੋਂ ਮਨਰੇਗਾ ਸਕੀਮ ਵਿਚ ਤਬਦੀਲੀ ਖ਼ਿਲਾਫ਼ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰੈਸ ਕਾਨਫ਼ਰੰਸ

ਲੁਧਿਆਣਾ, 29 ਦਸੰਬਰ, (ਰੂਪੇਸ਼ ਕੁਮਾਰ) - ਪੰਜਾਬ ਕਾਂਗਰਸ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੇਂਦਰ ਸਰਕਾਰ ਵਲੋਂ ਮਨਰੇਗਾ ਸਕੀਮ ਦਾ ਨਾਂਅ ਬਦਲਣ ’ਤੇ ਉਸ ਵਿਚ ਕੀਤੀ ਜਾ ਰਹੀ ਤਬਦੀਲੀ ਖ਼ਿਲਾਫ਼ ਅੱਜ ਸਥਾਨਕ ਬੱਚਤ ਭਵਨ ਵਿਖੇ ਇਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕੀਤਾ। ਵੜਿੰਗ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਮਨਰੇਗਾ ਦੀ ਜਗ੍ਹਾ ਕੋਈ ਹੋਰ ਸਕੀਮ ਲਿਆ ਕੇ ਦੇਸ਼ ਦੇ ਕਰੋੜਾਂ ਲੋਕਾਂ ਨੂੰ ਰੁਜ਼ਗਾਰ ਤੋਂ ਵਾਂਝਾ ਕੀਤਾ ਜਾ ਰਿਹਾ ਹੈ।

ਇਸ ਮੌਕੇ ਉਨ੍ਹਾਂ ਨੇ ਕੇਂਦਰ ਦੇ ਨਾਲ ਨਾਲ ਪੰਜਾਬ ਸਰਕਾਰ ਨੂੰ ਵੀ ਘੇਰਿਆ। ਖਾਸ ਕਰਕੇ ਲੁਧਿਆਣਾ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਦਾਅਵਾ ਕੀਤਾ ਕਿ ਲੁਧਿਆਣਾ ਜ਼ਿਲ੍ਹੇ ਦੇ ਅੰਕੜਿਆਂ ਮੁਤਾਬਿਕ ਕਰੀਬ 42% ਲੋਕਾਂ ਨੂੰ ਮਨਰੇਗਾ ਸਕੀਮ ਦੇ ਤਹਿਤ ਰੁਜ਼ਗਾਰ ਮਿਲਿਆ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਸੂਬੇ ਅੰਦਰ ਇਸ ਟੀਮ ਨੂੰ ਸਹੀ ਢੰਗ ਨਾਲ ਲਾਗੂ ਕਰਨ ਵਿਚ ਅਸਫ਼ਲ ਰਹੀ ਹੈ, ਜਦੋਂ ਕੇਂਦਰ ਵਲੋਂ 90 ਅਤੇ ਸੂਬਾ ਸਰਕਾਰ ਵਲੋਂ 10 ਪ੍ਰਤੀਸ਼ਤ ਦੀ ਫੰਡਿੰਗ ਕਰਨ ਦੀ ਤਜਵੀਜ਼ ਹੁੰਦੀ ਸੀ। ਜਦ ਕਿ ਮੌਜੂਦਾ ਬਦਲਾਅ ਹੇਠ ਇਸ ਅਨੁਪਾਤ ਨੂੰ ਮਤਲਬ ਕਿ ਕੇਂਦਰ ਵਲੋਂ 60 ਅਤੇ ਸੂਬੇ ਵਲੋਂ 40% ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਉਹਨਾਂ ਨੇ ਦਾਅਵਾ ਕੀਤਾ ਕਿ ਮਨਰੇਗਾ ਤਹਿਤ ਲੋਕਾਂ ਨੂੰ 100 ਦਿਨ ਦਾ ਰੁਜ਼ਗਾਰ ਹਾਸਿਲ ਕਰਨ ਦਾ ਹੱਕ ਸੀ, ਲੇਕਿਨ ਨਵੀਂ ਸਕੀਮ ਤਹਿਤ ਕੇਂਦਰ ਵਲੋਂ ਸੂਬਾ ਸਰਕਾਰ ਨੂੰ ਫੰਡ ਦੇ ਕੇ ਉਸ ਦੇ ਤਹਿਤ ਕੰਮ ਕਰਵਾਉਣ ਲਈ ਕਿਹਾ ਜਾਵੇਗਾ। ਸੰਭਾਵਤ ਤੌਰ ’ਤੇ ਇਸ ਨਾਲ ਭਾਜਪਾ ਸ਼ਾਸਤ ਸੂਬਿਆਂ ਨੂੰ ਵੱਧ ਫੰਡ ਮਿਲਣਗੇ। ਉਹਨਾਂ ਨੇ ਮਨਰੇਗਾ ਸਕੀਮ ਨੂੰ ਬੰਦ ਕਰਨਾ ਖਿਲਾਫ਼ 8 ਜਨਵਰੀ ਤੋਂ ਪੰਜਾਬ ਅੰਦਰ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ