ਮੇਅਰ ਦੇ ਕਾਰਜਕਾਲ ਦਾ ਸਮਾਂ 5 ਸਾਲ ਹੋਣ ਨਾਲ ਜਿਥੇ ਫ਼ਾਇਦਾ ਉਥੇ ਨੁਕਸਾਨ ਵੀ ਹੈ - ਰਾਜਪਾਲ ਕਟਾਰੀਆ
ਚੰਡੀਗੜ੍ਹ, 30 ਦਸੰਬਰ (ਸੰਦੀਪ ਕੁਮਾਰ ਮਾਹਨਾ) -ਚੰਡੀਗੜ੍ਹ ਨਗਰ ਨਿਗਮ ਦੀ ਹਾਊਸ ਮੀਟਿੰਗ ਦੌਰਾਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਮੇਅਰ ਦੇ ਕਾਰਜਕਾਲ 5 ਸਾਲ ਕੀਤੇ ਜਾਣ ਦਾ ਜੇਕਰ ਫ਼ਾਇਦਾ ਹੈ ਅਤੇ ਨੁਕਸਾਨ ਵੀ ਹੈ। ਉਨ੍ਹਾਂ ਕਿਸ ਨਾਲ ਮੇਅਰ ਕਈ ਵਾਰ ਲੰਮੇ ਸਮੇਂ ਤੱਕ ਕਮੇਟੀਆਂ ਦਾ ਗਠਨ ਹੀ ਨਹੀਂ ਕਰਦੇ, ਜਿਸ ਦੇ ਚਲਦਿਆਂ ਵਿਕਾਸ ਕਾਰਜ ਪ੍ਰਭਾਵਿਤ ਹੁੰਦੇ ਹਨ। ਇਸ ਤੋਂ ਇਲਾਵਾ ਮੇਅਰ ਵਲੋਂ ਕੌਂਸਲਰਾਂ ਦੀ ਸੁਣਵਾਈ ਵੀ ਨਹੀਂ ਕੀਤੀ ਜਾਂਦੀ, ਜਿਸਦੇ ਚਲਦਿਆਂ ਕੇਂਦਰ ਨੇ ਮੇਅਰ ਦਾ ਕਾਰਜਕਾਲ ਵਧਾਉਣ ਬਾਰੇ ਫੈਸਲਾ ਟਾਲ ਦਿੱਤਾ ਸੀ।
ਰਾਜਪਾਲ ਕਟਾਰੀਆ ਨੇ ਸਦਨ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਬਾਰੇ ਕੇਂਦਰ ਨਾਲ ਗੱਲ ਕਰਨਗੇ ਤੇ ਹੋ ਸਕਦਾ ਹੈ ਕਿ ਮੇਅਰ ਦਾ ਕਾਰਜਕਾਲ 5 ਸਾਲ ਜਾਂ 2.5 ਸਾਲ ਵੀ ਹੋ ਸਕਦਾ ਹੈ। ਕਮਿਊਨਿਟੀ ਸੈਂਟਰ ਆਮਦਨ ਦਾ ਸਾਧਨ, ਪਰ ਸੁਵਿਧਾਵਾਂ ਦੇਣਾ ਵੀ ਜ਼ਰੂਰੀ ਇਸ ਲਈ ਜਿਥੇ ਕਮਿਊਨਿਟੀ ਸੈਂਟਰ ਦੀ ਲੋੜ ਹੈ, ਉਸ ਨੂੰ ਬਜ਼ਟ ਵਿਚ ਰੱਖੋ। ਮਨੀਮਾਜਰਾ ਪਾਕੇਟ 6 ਬਾਰੇ ਰਾਜਪਾਲ ਨੇ ਕਿਹਾ ਕਿ ਉਥੇ ਕਈ ਤਰ੍ਹਾਂ ਦੇ ਕਬਜ਼ੇ ਹੋਏ ਹਨ, ਜਿਨ੍ਹਾਂ 'ਚ ਕੁੱਝ ਜਗ੍ਹਾ ਤੇ ਗੁਰਦੁਆਰਾ, ਕਬਰਿਸਤਾਨ ਦਾ ਕਬਜ਼ਾ ਹੈ। ਵਿਭਾਗਾਂ ਦੇ ਹਿਸਾਬ ਨਾਲ ਕਾਗ਼ਜ਼ਾਂ ਵਿਚ ਜ਼ਮੀਨ ਸਹੀ ਹੈ।
ਰਾਜਪਾਲ ਨੇ ਸਦਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਿਹਾਇਸ਼ੀ ਪ੍ਰੋਜੈਕਟ ਲਈ ਇਕੋ ਵਿਅਕਤੀ ਨੂੰ ਜ਼ਮੀਨ ਦੇਣਾ ਗ਼ਲਤ ਹੈ, ਲੋਕਾਂ ਦੀਆਂ ਸਮੱਸਿਆ ਨੂੰ ਹੱਲ ਕਰਵਾਉਣਾ, ਮਾਲੀਆ ਇਕੱਤਰ ਕਰਨਾ ਨਹੀਂ। ਉਨ੍ਹਾਂ ਕਿਹਾ ਕਿ ਪੈਸਾ ਤਾਂ ਆ ਹੀ ਜਾਵੇਗਾ, ਪਰ ਵਿਕਾਸ ਨਾ ਹੋਵੇ ਇਹ ਵੀ ਗ਼ਲਤ।
;
;
;
;
;
;
;
;