18 ਸਾਲ ਦੀ ਕਾਮਿਆ ਕਾਰਤੀਕੇਅਨ ਨੇ ਇਤਿਹਾਸ ਰਚਿਆ ,ਦੱਖਣੀ ਧਰੁਵ ਤੱਕ ਸਕੀਇੰਗ ਕੀਤੀ
ਨਵੀਂ ਦਿੱਲੀ , 30 ਦਸੰਬਰ -ਕਹਿੰਦੇ ਹਨ ਜਿੱਥੇ ਇੱਛਾ ਸ਼ਕਤੀ ਹੁੰਦੀ ਹੈ, ਉੱਥੇ ਰਸਤਾ ਹੁੰਦਾ ਹੈ। ਜੇਕਰ ਤੁਹਾਡੇ ਵਿਚ ਕੁਝ ਕਰਨ ਦਾ ਜਨੂੰਨ ਹੈ, ਤਾਂ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਰੋਕ ਨਹੀਂ ਸਕਦੀ। ਕਾਮਿਆ ਕਾਰਤੀਕੇਅਨ ਨੇ ਹਿੰਮਤ ਅਤੇ ਦ੍ਰਿੜਤਾ ਦੀ ਅਜਿਹੀ ਮਿਸਾਲ ਕਾਇਮ ਕੀਤੀ ਹੈ ਕਿ ਪੂਰਾ ਦੇਸ਼ ਉਸ 'ਤੇ ਮਾਣ ਕਰਦਾ ਹੈ। ਮੁੰਬਈ ਦੇ ਨੇਵੀ ਚਿਲਡਰਨ ਸਕੂਲ ਦੀ ਸਾਬਕਾ ਵਿਦਿਆਰਥਣ, ਕਾਮਿਆ ਨੇ ਇਤਿਹਾਸ ਰਚਿਆ ਹੈ। ਸਿਰਫ਼ 18 ਸਾਲ ਦੀ ਉਮਰ ਵਿਚ, ਉਸ ਨੇ ਦੱਖਣੀ ਧਰੁਵ ਤੱਕ ਸਕੀਇੰਗ ਕਰਕੇ ਦੇਸ਼ ਦਾ ਮਾਣ ਵਧਾਇਆ ਹੈ।
ਕਾਮਿਆ ਕਾਰਤੀਕੇਅਨ ਭਾਰਤ ਦੀ ਪਹਿਲੀ ਲੜਕੀ ਹੈ ਅਤੇ ਇਹ ਉਪਲਬਧੀ ਹਾਸਲ ਕਰਨ ਵਾਲੀ ਦੁਨੀਆ ਦੀ ਦੂਜੀ ਸਭ ਤੋਂ ਛੋਟੀ ਲੜਕੀ ਹੈ। ਭਾਰਤੀ ਜਲ ਸੈਨਾ ਨੇ ਇਸ ਉਪਲਬਧੀ ਲਈ ਕਾਮਿਆ ਕਾਰਤੀਕੇਅਨ ਅਤੇ ਉਸ ਦੇ ਪਿਤਾ ਨੂੰ ਵਧਾਈ ਦਿੱਤੀ ਹੈ। ਕਾਮਿਆ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ, ਉਸ ਨੂੰ ਨਾ ਸਿਰਫ਼ 2021 ਵਿਚ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਸ਼ਕਤੀ ਪੁਰਸਕਾਰ ਮਿਲਿਆ, ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਵਿਚ ਉਸ ਦੀ ਪ੍ਰਸ਼ੰਸਾ ਵੀ ਕੀਤੀ ਗਈ। 18 ਸਾਲਾ ਕਾਮਿਆ ਕਾਰਤੀਕੇਅਨ ਕਮਾਂਡਰ ਐਸ. ਕਾਰਤੀਕੇਅਨ ਦੀ ਧੀ ਹੈ, ਜੋ ਭਾਰਤੀ ਜਲ ਸੈਨਾ ਵਿਚ ਸੇਵਾ ਨਿਭਾ ਰਹੇ ਹਨ। ਉਹ ਨੇਵਲ ਚਿਲਡਰਨ ਸਕੂਲ ਦੀ ਸਾਬਕਾ ਵਿਦਿਆਰਥੀ ਹੈ। ਭਾਰਤੀ ਜਲ ਸੈਨਾ ਨੇ ਕਾਮਿਆ ਨੂੰ ਇਸ ਪ੍ਰਾਪਤੀ 'ਤੇ ਵਧਾਈ ਦਿੱਤੀ, ਜਿਸ ਨੇ ਇਕ ਵਾਰ ਫਿਰ ਦੱਖਣੀ ਧਰੁਵ 'ਤੇ ਸਕੀਇੰਗ ਕਰਨ ਵਾਲੀ ਸਭ ਤੋਂ ਛੋਟੀ ਉਮਰ ਦੀ ਭਾਰਤੀ ਅਤੇ ਦੁਨੀਆ ਦੀ ਦੂਜੀ ਸਭ ਤੋਂ ਛੋਟੀ ਉਮਰ ਦੀ ਔਰਤ ਬਣ ਕੇ ਇਤਿਹਾਸ ਰਚ ਦਿੱਤਾ ਹੈ।
;
;
;
;
;
;
;
;