JALANDHAR WEATHER

ਗੁਆਂਢੀਆਂ ਘਰ ਛਾਪਾ ਮਾਰਨ ਆਈ ਪੁਲਿਸ 'ਤੇ ਲੱਗੇ ਗੰਭੀਰ ਦੋਸ਼

ਚੋਗਾਵਾਂ/ਅੰਮ੍ਰਿਤਸਰ, 31 ਦਸੰਬਰ (ਗੁਰਵਿੰਦਰ ਸਿੰਘ ਕਲਸੀ)-ਸਰਹੱਦੀ ਪਿੰਡ ਸੈਦਪੁਰ ਵਿਖੇ ਗੁਆਂਢੀਆਂ ਘਰ ਛਾਪਾ ਮਾਰਨ ਆਈ ਪੁਲਿਸ 'ਤੇ ਗੰਭੀਰ ਦੋਸ਼ ਲੱਗੇ ਹਨ। ਇਸ ਸੰਬੰਧੀ ਦੋਸ਼ ਲਗਾਉਂਦਿਆਂ ਪਿੰਡ ਸੈਦਪੁਰ ਦੀ ਕਵਲਜੀਤ ਕੌਰ ਪਤਨੀ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ ਰਹਿੰਦੇ ਘਰ ਵਿਚ ਸਪੈਸ਼ਲ ਸੈੱਲ ਰਾਮ ਤੀਰਥ ਦੀ ਪੁਲਿਸ ਨੇ ਛਾਪਾ ਮਾਰਿਆ । ਰੌਲੇ ਦੀ ਆਵਾਜ਼ ਸੁਣ ਕੇ ਅਸੀਂ ਉਨ੍ਹਾਂ ਦੇ ਘਰ ਗਏ ਤਾਂ ਪੁਲਿਸ ਨੇ ਸਾਡੇ ਘਰ ਵੀ ਛਾਪਾ ਮਾਰਿਆ । ਸਾਡੇ ਘਰ ਲੱਗੇ ਸੀ.ਸੀ. ਟੀ.ਵੀ. ਕੈਮਰੇ ਤੋੜ ਕੇ ਡੀਵੀਆਰ ਦੀ ਮੰਗ ਕੀਤੀ। ਸਾਡੇ ਘਰ ਦੀ ਕੱਲੀ ਕੱਲੀ ਚੀਜ਼ ਦੀ ਤਲਾਸ਼ੀ ਕੀਤੀ ਅਤੇ ਅਲਮਾਰੀਆਂ ਦੇ ਜਿੰਦਰੇ ਤੱਕ ਤੋੜ ਦਿੱਤੇ ਤੇ ਸਾਨੂੰ ਵੀ ਬੁਰਾ ਭਲਾ ਕਿਹਾ। ਪੁਲਿਸ ਨੇ ਸਾਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਕੀਤਾ। ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਆਪਣੇ ਨਾਲ ਹੋਈ ਧੱਕੇਸ਼ਾਹੀ ਖ਼ਿਲਾਫ਼ ਇਨਸਾਫ਼ ਦੀ ਮੰਗ ਕੀਤੀ। ਇਸ ਸੰਬੰਧੀ ਸਪੈਸ਼ਲ ਸੈੱਲ ਦੇ ਐਸ.ਆਈ. ਗੁਰਬਖਸ਼ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਗੁਪਤ ਸੂਚਨਾ ਦੇ ਅਧਾਰ 'ਤੇ ਛਾਪਾ ਮਾਰਿਆ ਗਿਆ ਹੈ । ਘਰ ਵਿਚ ਮੌਜੂਦ ਵਿਅਕਤੀਆਂ ਨੇ ਪੁਲਿਸ ਉੱਪਲ ਹਮਲਾ ਕਰ ਦਿੱਤਾ। ਜਿਸ ਵਿਚ 2 ਮੁਲਾਜ਼ਮ ਜ਼ਖ਼ਮੀ ਹੋਏ ਹਨ । ਪੁਲਿਸ ਦੀ ਗੱਡੀ ਦੀ ਵੀ ਭੰਨਤੋੜ ਕੀਤੀ। ਉਨ੍ਹਾਂ ਕਿਹਾ ਕਿ ਹਰਵੇਲ ਸਿੰਘ ਤੇ ਰਾਜਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਬਾਕੀ ਫਰਾਰ ਹੋ ਗਏ। ਉਕਤ ਵਿਅਕਤੀਆਂ 'ਤੇ ਪਹਿਲਾ ਵੀ ਐਨ.ਡੀ.ਪੀ.ਐਸ. ਅਤੇ ਹੋਰਨਾਂ ਧਰਾਵਾਂ ਤਹਿਤ ਪਰਚੇ ਦਰਜ ਹਨ। ਪੁਲਿਸ ਥਾਣਾ ਭਿੰਡੀ ਸੈਦਾਂ ਵਿਖੇ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ