ਬੰਗਲਾਦੇਸ਼ ਦਾ ਘੁਸਪੈਠੀਆ ਜੰਮੂ-ਕਸ਼ਮੀਰ ਦੀ ਅੰਤਰਰਾਸ਼ਟਰੀ ਸਰਹੱਦ ਤੋਂ ਬੀ.ਐਸ.ਐਫ. ਨੇ ਫੜਿਆ
ਨਵੀਂ ਦਿੱਲੀ, 1 ਜਨਵਰੀ - ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨੇ ਅੰਤਰਰਾਸ਼ਟਰੀ ਸਰਹੱਦ (ਆਈ.ਬੀ.) ਦੇ ਨੇੜੇ ਇਕ ਬੰਗਲਾਦੇਸ਼ੀ ਨਾਗਰਿਕ ਨੂੰ ਫੜਿਆ। ਫਿਰ ਬੀ.ਐਸ.ਐਫ. ਨੇ ਉਸ ਨੂੰ ਕਾਨਾਚਕ ਪੁਲਿਸ ਸਟੇਸ਼ਨ ਦੇ ਅਧੀਨ ਸੀਮਾ ਪੁਲਿਸ ਚੌਕੀ (ਬੀ.ਪੀ.ਪੀ.) ਗਜਾਨਸੂ ਵਿਖੇ ਜੰਮੂ ਪੁਲਿਸ ਦੇ ਹਵਾਲੇ ਕਰ ਦਿੱਤਾ। ਇਕ ਉੱਚ ਪੁਲਿਸ ਅਧਿਕਾਰੀ ਨੇ ਸ਼੍ਰੀਨਗਰ ਸਿਟੀ ਗਾਈਡ ਨੂੰ ਦੱਸਿਆ ਕਿ ਇਸ ਵਿਅਕਤੀ ਨੂੰ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਗਜਾਨਸੂ ਖੇਤਰ ਵਿਚ ਫੜਿਆ ਗਿਆ ਸੀ। ਉਸ ਦੀ ਪਛਾਣ ਸ਼ਰੀਫੁਲ ਇਸਲਾਮ ਭੁਈਆਂ (19) ਵਜੋਂ ਹੋਈ ਹੈ, ਜੋ ਬੰਗਲਾਦੇਸ਼ ਦੇ ਕੋਮਿਲਾ ਜ਼ਿਲ੍ਹੇ ਦੇ ਆਦਰਾ ਖੇਤਰ ਦਾ ਵਸਨੀਕ ਹੈ।
;
;
;
;
;
;
;
;