JALANDHAR WEATHER

ਕਰਨਾਟਕ : ਬੈਨਰ ਲਗਾਉਣ ਨੂੰ ਲੈ ਕੇ ਕਾਂਗਰਸ ਵਿਧਾਇਕ ਅਤੇ ਭਾਜਪਾ ਵਿਧਾਇਕ ਵਿਚਕਾਰ ਝੜਪ, ਇਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ

ਬੱਲਾਰੀ (ਕਰਨਾਟਕ), 2 ਜਨਵਰੀ - ਬੈਨਰ ਲਗਾਉਣ ਨੂੰ ਲੈ ਕੇ ਹੋਏ ਵਿਵਾਦ ਨੂੰ ਲੈ ਕੇ ਕਾਂਗਰਸ ਵਿਧਾਇਕ ਨਾਰਾ ਭਰਤ ਰੈਡੀ ਅਤੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਜੀ ਜਨਾਰਧਨ ਰੈਡੀ ਵਿਚਕਾਰ ਹੋਈ ਝੜਪ ਵਿਚ ਇਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਪੁਲਿਸ ਨੇ ਕਿਹਾ, ਜਨਾਰਧਨ ਰੈਡੀ ਦੇ ਸਮਰਥਕਾਂ ਨੇ 3 ਜਨਵਰੀ ਨੂੰ ਵਾਲਮੀਕੀ ਮੂਰਤੀ ਸਥਾਪਤ ਕਰਨ ਲਈ ਇਕ ਸਮਾਗਮ ਲਈ ਬੈਨਰ ਲਗਾਉਣ 'ਤੇ ਇਤਰਾਜ਼ ਜਤਾਇਆ ਤਾਂ ਤਣਾਅ ਭੜਕ ਗਿਆ। ਇਹ ਗੱਲ ਜਲਦੀ ਹੀ ਜ਼ੁਬਾਨੀ ਝਗੜੇ ਵਜੋਂ ਸ਼ੁਰੂ ਹੋਈ, ਅਤੇ ਦੋਵੇਂ ਸਮੂਹ ਹੱਥੋ-ਹੱਥ ਲੜਾਈ ਅਤੇ ਪੱਥਰਬਾਜ਼ੀ ਵਿਚ ਸ਼ਾਮਿਲ ਹੋ ਗਏ, ਅਤੇ ਬਾਅਦ ਵਿਚ ਗੋਲੀਬਾਰੀ, ਜਿਸ ਕਾਰਨ ਪੁਲਿਸ ਨੂੰ ਭੀੜ ਨੂੰ ਖਿੰਡਾਉਣ ਲਈ ਲਾਠੀਚਾਰਜ ਕਰਨਾ ਪਿਆ, ।ਬੱਲਾਰੀ ਦੇ ਐਸਪੀ ਰੰਜਿਤ ਕੁਮਾਰ ਬੰਡਾਰੂ ਨੇ ਕਿਹਾ, "ਇਸ ਝਗੜੇ ਦੇ ਨਤੀਜੇ ਵਜੋਂ ਜਨਾਰਧਨ ਰੈਡੀ ਦੇ ਸਮਰਥਕਾਂ ਅਤੇ ਸ਼ਹਿਰ ਦੇ ਵਿਧਾਇਕ ਦੇ ਸਮਰਥਕਾਂ ਵਿਚਕਾਰ ਦੰਗੇ ਅਤੇ ਪੱਥਰਬਾਜ਼ੀ ਹੋਈ। ਗੋਲੀਬਾਰੀ ਵੀ ਹੋਈ, ਅਤੇ ਅਚਾਨਕ ਗੋਲੀਬਾਰੀ ਕਾਰਨ ਇਕ ਵਿਅਕਤੀ, ਰਾਜਸ਼ੇਖਰ, ਦੀ ਮੌਤ ਹੋ ਗਈ ਹੈ। ਅਸੀਂ ਤੁਰੰਤ ਸਥਿਤੀ 'ਤੇ ਨਜ਼ਰ ਰੱਖੀ ਹੈ ਅਤੇ ਭੀੜ ਨੂੰ ਖਿੰਡਾ ਦਿੱਤਾ ਹੈ, ਅਤੇ ਮ੍ਰਿਤਕ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ