ਲੁੱਟ ਦੀ ਨੀਅਤ ਨਾਲ ਘਰ ਵਿਚ ਵੜੇ ਨਕਾਬਪੋਸ਼ਾਂ ਨੇ ਨੌਜਵਾਨ ਦਾ ਕੀਤਾ ਕਤਲ
ਲਹਿਰਾਗਾਗਾ, (ਸੰਗਰੂਰ), 4 ਜਨਵਰੀ (ਹਰਪਾਲ ਸਿੰਘ ਘਾਬਦਾਂ ਸੰਗਰੂਰ)- ਸੰਗਰੂਰ ਦੇ ਲਹਿਰਾਗਾਗ ਵਿਚ ਲੁੱਟ ਦੀ ਨੀਅਤ ਨਾਲ ਘਰ ਵਿਚ ਵੜੇ ਨਕਾਬਪੋਸ਼ਾਂ ਨੇ ਕ੍ਰਿਸ਼ਨ ਕੁਮਾਰ ਨਾਂ ਦੇ ਨੌਜਵਾਨ ਦਾ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਲੰਘੀ ਰਾਤ ਕਰੀਬ 9.55 ਵਜੇ 3 ਨਕਾਬਪੋਸ਼ ਵਿਅਕਤੀ, ਜਿਨ੍ਹਾਂ ਦੇ ਬੁੱਕਲਾਂ ਮਾਰੀਆਂ ਹੋਈਆਂ ਸਨ, ਕ੍ਰਿਸ਼ਨ ਕੁਮਾਰ ਉਰਫ ਨੀਟਾ ਪੁੱਤਰ ਜਗਦੀਸ਼ ਰਾਏ ਵਾਰਡ ਨੰਬਰ 12 ਨੇੜੇ ਵਿਸ਼ਵਕਰਮਾ ਮੰਦਰ ਦੇ ਘਰ ਅੰਦਰ ਦਾਖਲ ਹੋਏ, ਜਿਨ੍ਹਾਂ ਨੇ ਕ੍ਰਿਸ਼ਨ ਕੁਮਾਰ ਤੇ ਉਸਦੀ ਮਾਤਾ ਦੇ ਹੱਥ ਪੈਰ ਅਤੇ ਮੂੰਹ ਬੰਨ੍ਹ ਦਿੱਤਾ।
ਮ੍ਰਿਤਕ ਦੀ ਮਾਤਾ ਸਵਿੱਤਰੀ ਦੇਵੀ ਨੇ ਦੱਸਿਆ ਕਿ ਉਸਨੇ ਮੌਕਾ ਤਾੜ ਕੇ ਆਪਣੇ ਹੱਥ ਪੈਰ ਖੋਲ੍ਹ ਕੇ ਬਾਹਰ ਆ ਕੇ ਗੁਆਂਢੀਆਂ ਨੂੰ ਜਗਾਇਆ। ਜਦੋਂ ਗੁਆਂਢੀਆਂ ਨੇ ਆ ਕੇ ਦੇਖਿਆ ਤਾਂ ਕ੍ਰਿਸ਼ਨ ਕੁਮਾਰ ਉਰਫ ਨੀਟਾ ਦੀ ਮੌਤ ਹੋ ਚੁੱਕੀ ਸੀ। ਲੁਟੇਰੇ ਘਰ ਦੀਆਂ ਅਲਮਾਰੀਆਂ ਦੀ ਫਰੋਲਾ ਫਰੋਲੀ ਕਰਕੇ ਵਾਰਦਾਤ ਨੂੰ ਅੰਜਾਮ ਦੇ ਕੇ ਜਾ ਚੁੱਕੇ ਸਨ।
ਇਸ ਘਟਨਾ ਉਪਰੰਤ ਥਾਣਾ ਲਹਿਰਾ ਦੀ ਪੁਲਿਸ ਘਟਨਾ ਸਥਾਨ ਉੱਪਰ ਪਹੁੰਚੀ ਅਤੇ ਮੌਕੇ ਦਾ ਜਾਇਜ਼ਾ ਲਿਆ।
ਡੀਐਸਪੀ ਰਣਬੀਰ ਸਿੰਘ ਨੇ ਦੱਸਿਆ ਕਿ ਮੌਕੇ ਉਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਤੇ ਮ੍ਰਿਤਕ ਪਰਿਵਾਰ ਦੇ ਬਿਆਨਾਂ ਉਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀਸੀਟੀ ਕੈਮਰੇ ਖੰਗਾਲੇ ਜਾ ਰਹੇ ਹਨ, ਜਲਦੀ ਹੀ ਕਾਤਲਾਂ ਨੂੰ ਫੜ ਕੇ ਸਲਾਖਾਂ ਪਿੱਛੇ ਡੱਕ ਦਿੱਤਾ ਜਾਵੇਗਾ।
;
;
;
;
;
;
;
;