ਰਾਮ ਰਹੀਮ ਪੈਰੋਲ 'ਤੇ ਰਿਹਾਅ, ਹਨੀਪ੍ਰੀਤ ਨਾਲ ਪੁਲਿਸ ਸੁਰੱਖਿਆ ਹੇਠ ਸਿਰਸਾ ਲਈ ਰਵਾਨਾ
ਚੰਡੀਗੜ੍ਹ, 5 ਦਸੰਬਰ (ਰਾਮ ਸਿੰਘ ਬਰਾੜ)- ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਅੱਜ ਸਵੇਰੇ ਲਗਭਗ 11:50 ਵਜੇ ਸੁਨਾਰੀਆ ਜੇਲ੍ਹ ਤੋਂ ਪੈਰੋਲ 'ਤੇ ਰਿਹਾਅ ਕੀਤਾ ਗਿਆ ਅਤੇ ਉਹ ਸਿਰਸਾ ਲਈ ਰਵਾਨਾ ਹੋ ਗਿਆ। ਗੁਰਮੀਤ ਰਾਮ ਰਹੀਮ ਨੂੰ 40 ਦਿਨਾਂ ਲਈ ਪੈਰੋਲ ਦਿੱਤੀ ਗਈ ਹੈ ਅਤੇ ਉਸ ਨੂੰ ਲੈਣ ਇਕ ਡਰਾਈਵਰ, ਹਨੀਪ੍ਰੀਤ ਅਤੇ ਰਾਕੇਸ਼ ਆਇਆ ਸੀ। ਪੈਰੋਲ ਦੀ ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਉਸ ਨੂੰ ਭਾਰੀ ਪੁਲਿਸ ਸੁਰੱਖਿਆ ਹੇਠ ਅੱਜ ਜੇਲ੍ਹ ਤੋਂ ਸਿਰਸਾ ਲਿਜਾਇਆ ਗਿਆ। ਉਸ ਦੇ ਅੱਜ ਦੁਪਹਿਰ ਸਿਰਸਾ ਸਥਿਤ ਡੇਰਾ ਹੈੱਡਕੁਆਰਟਰ ਪਹੁੰਚਣ ਦੀ ਉਮੀਦ ਹੈ। ਸਿਰਸਾ ਡੇਰੇ ਦੇ ਦੂਜੇ ਮੁਖੀ ਸ਼ਾਹ ਸਤਨਾਮ ਸਿੰਘ ਦੇ ਜਨਮ ਦਿਨ 'ਤੇ 25 ਜਨਵਰੀ ਨੂੰ ਸਿਰਸਾ ਡੇਰੇ ਵਿਚ ਇਕ ਵੱਡਾ ਜਸ਼ਨ ਮਨਾਇਆ ਜਾ ਰਿਹਾ ਹੈ ਅਤੇ ਇਸ ਸੰਦਰਭ ਵਿਚ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਹੈ।
;
;
;
;
;
;
;
;