ਬੜੂੰਦੀ 'ਚ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਸਬੰਧੀ ਵਿਸ਼ਾਲ ਨਗਰ ਕੀਰਤਨ
ਲੋਹਟਬੱਦੀ (ਲੁਧਿਆਣਾ), 4 ਜਨਵਰੀ (ਕੁਲਵਿੰਦਰ ਸਿੰਘ ਡਾਂਗੋੋਂ)- ਪਿੰਡ ਬੜੂੰਦੀ ‘ਚ ਸੇਖੋਂ ਪੱਤੀ ਸਥਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸਾਹਿਬ ਏ ਕਮਾਲ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਸਬੰਧੀ ਸਾਲਾਨਾ ਸਮਾਗਮ ਕਰਵਾਏ ਗਏ।ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਜੀ ਸੁੰਦਰ ਪਾਲਕੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਏ ਗਏ।ਵੱਖ-ਵੱਖ ਕੀਰਤਨੀ ਜਥਿਆਂ ਨੇ ਕੀਰਤਨ ਕੀਤਾ।
ਪੰਥ ਪ੍ਰਸਿੱਧ ਢਾਡੀ ਮਨਦੀਪ ਸਿੰਘ ਪੋਹੀੜ ਦੇ ਜੱਥੇ ‘ਚ ਢਾਡੀ ਗੁਰਮੀਤ ਸਿੰਘ ਲੁਹਾਰਾ, ਢਾਡੀ ਲਖਵਿੰਦਰ ਸਿੰਘ ਪੋਹੀੜ ਅਤੇ ਸਾਰੰਗੀ ਮਾਸਟਰ ਗੁਰਪ੍ਰੀਤ ਸਿੰਘ ਨੂਰ ਨੇ ਸੰਗਤਾਂ ਨੂੰ ਵੀਰ ਰਸੀ ਢਾਡੀ ਵਾਰਾਂ ਸੁਣਾ ਕੇ ਨਿਹਾਲ ਕੀਤਾ। ਕਵੀਸਰ ਹਰਜਿੰਦਰ ਸਿੰਘ ਕੁੱਪ ਕਲਾਂ ਨੇ ਕਵੀਸਰੀ ਪੇਸ਼ ਕੀਤੀ।
;
;
;
;
;
;
;
;