JALANDHAR WEATHER

ਪਿਉ ਨੇ ਕਹੀ ਮਾਰ ਕੇ 18 ਸਾਲਾ ਧੀ ਦਾ ਕੀਤਾ ਕਤਲ

ਮਲੋਟ, 4 ਜਨਵਰੀ (ਪਾਟਿਲ) – ਥਾਣਾ ਕਬਰਵਾਲਾ ਅਧੀਨ ਪੈਂਦੇ ਪਿੰਡ ਮਿੱਡਾ ਵਿਖੇ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਪਿਉ ਵਲੋਂ ਕਹੀ ਨਾਲ ਵਾਰ ਕਰਕੇ ਆਪਣੀ 18 ਸਾਲਾਂ ਦੀ ਧੀ ਦਾ ਕਤਲ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਚਮਨਪ੍ਰੀਤ ਕੌਰ ਮੁਹਾਲੀ ਦੇ ਸੀ.ਜੀ.ਸੀ. ਕਾਲਜ ਵਿਚ ਬੀ.ਕਾਮ ਦੀ ਪੜ੍ਹਾਈ ਕਰ ਰਹੀ ਸੀ ਅਤੇ ਉੱਥੇ ਪੀ.ਜੀ. ਵਿਚ ਰਹਿੰਦੀ ਸੀ। ਲੜਕੀ ਪੜ੍ਹਾਈ ਵਿਚ ਹੋਨਹਾਰ ਹੋਣ ਦੇ ਨਾਲ-ਨਾਲ ਖੇਡਾਂ ਵਿਚ ਵੀ ਪੰਜਾਬ ਪੱਧਰ ’ਤੇ ਗੋਲ਼ਡ ਮੈਡਲ ਹਾਸਲ ਕਰ ਚੁੱਕੀ ਸੀ। ਪਰ ਉਸਦਾ ਪਿਉ ਹਰਪਾਲ ਸਿੰਘ ਉਸਦਾ ਘਰੋਂ ਬਾਹਰ ਰਹਿ ਕੇ ਪੜ੍ਹਨਾ ਪਸੰਦ ਨਹੀਂ ਕਰਦਾ ਸੀ, ਜਿਸ ਕਾਰਨ ਘਰੇਲੂ ਤਣਾਅ ਬਣਿਆ ਰਹਿੰਦਾ ਸੀ।


ਪੁਲਿਸ ਮੁਤਾਬਕ ਅੱਜ ਸਵੇਰੇ ਕਰੀਬ 7 ਵਜੇ ਹਰਪਾਲ ਸਿੰਘ ਨੇ ਕਹੀ ਨਾਲ ਵਾਰ ਕਰਕੇ ਆਪਣੀ ਧੀ ਦੀ ਹੱਤਿਆ ਕਰ ਦਿੱਤੀ। ਘਟਨਾ ਦੀ ਸੂਚਨਾ ਮਿਲਣ ’ਤੇ ਡੀ.ਐਸ.ਪੀ. ਹਰਬੰਸ ਸਿੰਘ ਅਤੇ ਐਸ.ਐਚ.ਓ. ਕਬਰਵਾਲਾ ਹਰਪ੍ਰੀਤ ਕੌਰ ਪੁਲਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਵਲੋਂ ਮ੍ਰਿਤਕ ਦੀ ਮਾਤਾ ਜਸਵਿੰਦਰ ਕੌਰ ਦੇ ਬਿਆਨਾਂ ’ਤੇ ਦੋਸ਼ੀ ਪਿਉ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ