ਅਣ-ਪਛਾਤੇ ਲੁਟੇਰੇ 14 ਸਾਲਾ ਬੱਚੇ ਦੀ ਕੁੱਟਮਾਰ ਕਰਕੇ ਮੋਬਾਈਲ ਫੋਨ ਖੋਹ ਕੇ ਫਰਾਰ
ਭੁਲੱਥ,(ਕਪੂਰਥਲਾ), 7 ਜਨਵਰੀ (ਮੇਹਰ ਚੰਦ ਸਿੱਧੂ)- ਸਬ ਡਵੀਜ਼ਨ ਕਸਬਾ ਭੁਲੱਥ ਤੋਂ ਥੋੜੀ ਦੂਰੀ ’ਤੇ ਪੈਂਦੇ ਪਿੰਡ ਕਮਰਾਏ ਦੇ ਵਸਨੀਕ 14 ਸਾਲਾ ਬੱਚੇ ਅੰਮ੍ਰਿਤ ਪਾਲ ਪੁੱਤਰ ਧਰਮਪਾਲ ਪਾਸੋਂ ਤਿੰਨ ਮੋਟਰਸਾਈਕਲ ਸਵਾਰ ਅਣ-ਪਛਾਤੇ ਲੁਟੇਰੇ ਕੁੱਟ ਮਾਰ ਕਰਕੇ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ। ਖੋਹ ਦਾ ਸ਼ਿਕਾਰ ਹੋਏ ਅੰਮ੍ਰਿਤ ਪਾਲ ਦੀ ਮਾਤਾ ਜਸਵੰਤ ਕੌਰ ਨੇ ਦੱਸਿਆ ਕਿ ਬੀਤੀ ਸ਼ਾਮ ਜਦੋਂ ਅੰਮ੍ਰਿਤ ਪਾਲ ਘਰੋਂ ਪੀਜ਼ਾ ਲੈਣ ਵਾਸਤੇ ਕਮਰਾਏ ਵਿਖੇ ਸਥਿਤ ਦੁਕਾਨ ਤੋਂ ਪੀਜ਼ਾ ਲੈਣ ਵਾਸਤੇ ਗਿਆ ਤਾਂ ਰਸਤੇ ਵਿਚ ਤਿੰਨ ਅਣ-ਪਛਾਤੇ ਲੁਟੇਰੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਤੇ ਮੇਰੇ ਬੇਟੇ ਦੀ ਕੁੱਟਮਾਰ ਕਰਕੇ ਉਸ ਪਾਸੋਂ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ।
;
;
;
;
;
;
;