ਕੌਮਾਂਤਰੀ ਸਰਹੱਦ ਨੇੜੇ ਖੇਤਾਂ 'ਚੋਂ ਖਾਦ ਪਾਉਂਦਿਆਂ ਕਿਸਾਨ ਨੂੰ ਮਿਲਿਆ ਡਰੋਨ
ਕਲਾਨੌਰ, (ਗੁਰਦਾਸਪੁਰ) 8 ਜਨਵਰੀ (ਪੁਰੇਵਾਲ)-ਜ਼ਿਲ੍ਹਾ ਗੁਰਦਾਸਪੁਰ 'ਚ ਗੁਜ਼ਰਦੀ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜੇ ਸਥਿਤ ਕਣਕ ਦੇ ਖੇਤਾਂ 'ਚ ਖਾਦ ਪਾਉਣ ਸਮੇਂ ਇਕ ਕਿਸਾਨ ਨੂੰ ਡਰੋਨ ਮਿਲਿਆ ਹੈ। ਬੀ.ਐਸ.ਐਫ. ਨੂੰ ਸੂਚਨਾ ਦੇਣ ਪਿੱਛੋਂ ਡਰੋਨ ਨੂੰ ਪੰਜਾਬ ਪੁਲਿਸ ਨੇ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਹੈ।
ਜਾਣਕਾਰੀ ਸਾਂਝੀ ਕਰਦਿਆਂ ਪੁਲਿਸ ਥਾਣਾ ਕਲਾਨੌਰ ਦੇ ਇੰਚਾਰਜ ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਬਲਾਕ ਕਲਾਨੌਰ ਦੇ ਸਰਹੱਦੀ ਪਿੰਡ ਮੀਰਕਚਾਣਾ ਦਾ ਕਿਸਾਨ ਨਿਸ਼ਾਨ ਸਿੰਘ ਜਦੋਂ ਆਪਣੇ ਕਣਕ ਦੇ ਖੇਤਾਂ 'ਚ ਖਾਦ ਪਾ ਰਿਹਾ ਸੀ ਤਾਂ ਉਸ ਨੂੰ ਇਕ ਡਰੋਨ ਮਿਲਿਆ, ਜਿਸਦੀ ਸੂਚਨਾ ਉਸ ਵੱਲੋਂ ਬੀ.ਐਸ.ਐਫ. ਅਤੇ ਪੁਲਿਸ ਨੂੰ ਦਿੱਤੀ ਗਈ।
ਪੁਲਿਸ ਨੇ ਮੌਕੇ 'ਤੇ ਡਰੋਨ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਅਗਲੇਰੀ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਬੀ.ਐਸ.ਐਫ. ਅਤੇ ਪੁਲਿਸ ਨੇ ਸਾਂਝੇ ਤੌਰ ਉਤੇ ਇਸ ਖੇਤਰ ਵਿਚ ਸਰਚ ਅਭਿਆਨ ਵੀ ਚਲਾਇਆ। ਐਸ.ਐਚ.ਓ. ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਡਰੋਨ ਨੂੰ ਜਾਂਚ ਲਈ ਫੋਰੈਂਸਿਕ ਲੈਬ 'ਚ ਭੇਜਿਆ ਜਾਵੇਗਾ। ਦੱਸਣਯੋਗ ਹੈ ਕਿ ਪਾਕਿਸਤਾਨ 'ਚ ਬੈਠੇ ਸਮੱਗਲਰਾਂ ਵਲੋਂ ਇਸ ਸਰਹੱਦੀ ਖੇਤਰ ਰਾਹੀਂ ਡਰੋਨ ਨੂੰ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਲਈ ਵਰਤਿਆ ਜਾਂਦਾ ਆ ਰਿਹਾ ਹੈ।
;
;
;
;
;
;
;