ਫਰਵਰੀ ਦੇ ਪਹਿਲੇ ਹਫਤੇ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਕਿਸਾਨ ਜਥੇਬੰਦੀਆਂ ਕੱਢਣਗੀਆਂ ਰੋਸ ਮਾਰਚ : ਡੱਲੇਵਾਲ
ਚੰਡੀਗੜ੍ਹ,9 ਜਨਵਰੀ- ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕਿਸਾਨਾਂ ਦੀ ਕਰਜ਼ਾਮੁਕਤੀ, ਬਿਜਲੀ ਸੋਧ ਬਿੱਲ ਤੇ ਮਨਰੇਗਾ ਐਕਟ ਨੂੰ ਲੈ ਕੇ ਕਿਵੇਂ ਸੰਘਰਸ਼ ਹੋਰ ਤੇਜ਼ ਕੀਤਾ ਜਾਣਾ, ਉਸ ਬਾਰੇ ਬੀਤੀ ਕੱਲ ਦਿੱਲੀ 'ਚ 23 ਸੁਬਿਆ ਦੇ ਆਗੂਆ ਦੀ ਮੀਟਿੰਗ ਹੋਈ।
ਉਨ੍ਹਾਂ ਦੱਸਿਆ ਕਿ ਫਰਵਰੀ ਦੇ ਪਹਿਲੇ ਹਫਤੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਕਿਸਾਨ ਜਥੇਬੰਦੀਆਂ ਰੋਸ ਮਾਰਚ ਕੱਢਣਗੀਆਂ। ਉਨ੍ਹਾਂ ਅੱਗੇ ਦੱਸਿਆ ਕਿ 23 ਫਰਵਰੀ ਨੂੰ ਇਹ ਰੋਸ ਮਾਰਚ ਦਿੱਲੀ ਪਹੁੰਚੇਗਾ, ਜਿਸ ਵਿਚ ਲੱਖਾਂ ਕਿਸਾਨਾਂ ਦੀ ਸ਼ਮੂਲੀਅਤ ਲਈ ਉਹ ਕਿਸਾਨਾਂ ਨੂੰ ਜਾਗਰੂਕ ਕਰਨਗੇ।
;
;
;
;
;
;
;