JALANDHAR WEATHER

ਯੋ ਯੋ ਹਨੀ ਸਿੰਘ ਨੇ ਮਹਿਲਾ ਪ੍ਰੀਮੀਅਰ ਲੀਗ- 2026 ਦੇ ਉਦਘਾਟਨੀ ਸਮਾਰੋਹ ਵਿਚ ਲਾਈਆਂ ਰੌਣਕਾਂ

ਮੁੰਬਈ (ਮਹਾਰਾਸ਼ਟਰ), 9 ਜਨਵਰੀ - ਮਹਿਲਾ ਪ੍ਰੀਮੀਅਰ ਲੀਗ ਦੇ ਚੌਥੇ ਐਡੀਸ਼ਨ ਦੀ ਸ਼ੁਰੂਆਤ ਨਵੀਂ ਮੁੰਬਈ ਦੇ ਡੀ.ਵਾਈ. ਪਾਟਿਲ ਸਟੇਡੀਅਮ ਵਿਚ ਸ਼ਾਨਦਾਰ ਢੰਗ ਨਾਲ ਹੋਈ, ਜਿਸ ਵਿਚ ਫਿਲਮ ਇੰਡਸਟਰੀ ਅਤੇ ਸੰਗੀਤ ਇੰਡਸਟਰੀ ਦੇ ਮੈਂਬਰਾਂ ਨੇ ਆਪਣੇ ਪ੍ਰਦਰਸ਼ਨਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਯੋ ਯੋ ਹਨੀ ਸਿੰਘ ਮੁੱਖ ਕਲਾਕਾਰਾਂ ਵਿਚੋਂ ਇਕ ਸੀ। ਉਸ ਨੇ ਸਮਾਰੋਹ ਵਿਚ , 'ਲੁੰਗੀ ਡਾਂਸ', 'ਬਲੂ ਆਈਜ਼', ਅਤੇ 'ਮਿਲੀਅਨੇਅਰ' ਵਰਗੇ ਗੀਤਾਂ ਨੇ ਦਰਸ਼ਕ ਝੂਮਣ ਲਾ ਦਿੱਤੇ ।

ਹਨੀ ਸਿੰਘ ਨੇ ਭਾਰਤ ਦੇ ਦੋ ਵਿਸ਼ਵ ਕੱਪ ਹੀਰੋ, ਕਪਤਾਨ ਹਰਮਨਪ੍ਰੀਤ ਕੌਰ ਅਤੇ ਉਪ ਕਪਤਾਨ ਸਮ੍ਰਿਤੀ ਮੰਧਾਨਾ ਦੇ ਨਾਲ-ਨਾਲ ਬੈਠ ਕੇ ਡਗਆਊਟ ਵਿਚ ਬੈਠੇ ਆਪਣੇ ਗੀਤਾਂ ਦੇ ਦੀ ਸ਼ੁਰੂਆਤ ਕੀਤੀ। ਇਸ ਨੇ 'ਬਲੂਟੁੱਥ ਯੁੱਗ' ਦੇ ਭਾਰਤੀ ਰੈਪ ਆਈਕਨ ਦੀ ਇਕ ਪ੍ਰਤੀਕਾਤਮਕ ਤਸਵੀਰ ਬਣਾਈ ਜਿਸ ਵਿੱਚ ਉਹ ਭਾਰਤੀ ਮਹਿਲਾ ਕ੍ਰਿਕਟ ਦੀਆਂ 2 ਮਹਾਨ ਖਿਡਾਰਨਾਂ ਨਾਲ ਪੋਜ਼ ਦੇ ਰਹੇ ਸਨ, ਜੋ ਹੁਣ ਕ੍ਰਮਵਾਰ ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੁਰੂ ਦੀ ਕਪਤਾਨੀ ਕਰਦੇ ਹੋਏ ਵਿਰੋਧੀਆਂ ਵਜੋਂ ਖੇਡ ਰਹੀਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ