JALANDHAR WEATHER

ਨਿਊਜ਼ੀਲੈਂਡ ਵਿਰੁੱਧ ਟੀਮ ਇੰਡੀਆ ਦੇ ਵਨਡੇ ਮੈਚ ਲਈ ਵਡੋਦਰਾ ਪਹੁੰਚੇ ਵਿਰਾਟ ਕੋਹਲੀ

ਵਡੋਦਰਾ (ਗੁਜਰਾਤ), 7 ਜਨਵਰੀ - ਭਾਰਤੀ ਕ੍ਰਿਕਟ ਟੀਮ ਦੇ ਸਾਬਕਾਕਪਤਾਨ ਅਤੇ ਸਟਾਰ ਕ੍ਰਿਕਟਰ ਵਿਰਾਟ ਕੋਹਲੀ 11 ਜਨਵਰੀ ਨੂੰ ਨਿਊਜ਼ੀਲੈਂਡ ਵਿਰੁੱਧ ਟੀਮ ਇੰਡੀਆ ਦੇ ਵਨਡੇ ਮੈਚ ਲਈ ਵਡੋਦਰਾ ਪਹੁੰਚੇ। ਆਪਣੇ ਮਨਪਸੰਦ ਖਿਡਾਰੀ ਦੀ ਇਕ ਝਲਕ ਪਾਉਣ ਲਈ ਫੈਨਜ਼ ਕਾਫੀ ਬੇਤਾਬ ਨਜ਼ਰ ਆਏ। ਦੱਸ ਦਈਏ ਕਿ ਭਾਰਤ ਅਤੇ ਨਿਊੀਲੈਂਡ ਦੀਆਂ ਕ੍ਰਿਕਟ ਟੀਮਾਂ ਦਰਮਿਆਨ 3 ਇਕ ਦਿਨਾਂ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਵਡੋਦਰਾ ਵਿਖੇ 11 ਜਨਵਰੀ ਨੂੰ ਦੁਪਹਿਰ 1.30 ਵਜੇ ਹੋਵੇਗਾ ਜਦਕਿ ਦੂਜਾ ਮੈਚ 14 ਜਨਵਰੀ ਨੂੰ ਦੁਪਹਿਰ 1.30 ਵਜੇ ਰਾਜਕੋਟ ਅਤੇ ਤੀਜਾ ਮੈਚ 18 ਜਨਵਰੀ ਨੂੰ ਦੁਪਹਿਰ 1.30 ਵਜੇ ਇੰਦੌਰ ਵਿਖੇ ਹੋਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ