ਘਰ 'ਚ ਮ੍ਰਿਤਕ ਮਿਲਿਆ ਬਜ਼ੁਰਗ ਜੋੜਾ, ਹੱਥ ਬੰਨ੍ਹ ਕੇ ਮੂੰਹ 'ਤੇ ਲਗਾਈ ਸੀ ਟੇਪ
ਚੰਡੀਗੜ੍ਹ, 12 ਜਨਵਰੀ (ਪੀ.ਟੀ.ਆਈ.)-ਹਰਿਆਣਾ ਦੇ ਅਸੰਧ ਕਸਬੇ ‘ਚ ਆਪਣੇ ਘਰ ‘ਚ ਇਕ ਬਜ਼ੁਰਗ ਜੋੜੇ ਦੇ ਹੱਥ ਬੰਨ੍ਹੇ ਹੋਏ ਅਤੇ ਮੂੰਹ ਟੇਪ ਨਾਲ ਬੰਦ ਕੀਤੇ ਹੋਏ ਮਿਲੇ। ਪੁਲਿਸ ਨੂੰ ਸ਼ੱਕ ਹੈ ਕਿ ਉਨ੍ਹਾਂ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੋ ਸਕਦਾ ਹੈ।
ਪੁਲਿਸ ਨੇ ਕਿਹਾ ਕਿ 77 ਸਾਲਾ ਹਰੀ ਸਿੰਘ, ਇਕ ਕਬਾੜ ਡੀਲਰ ਅਤੇ ਉਸਦੀ ਪਤਨੀ ਲੀਲਾ ਵਾਟੀ ਦੀਆਂ ਲਾਸ਼ਾਂ ਉਨ੍ਹਾਂ ਦੇ ਇਕ ਪੋਤੇ ਨੂੰ ਮਿਲੀਆਂ, ਜੋ ਨੇੜੇ ਦੇ ਇਕ ਘਰ ਵਿੱਚ ਰਹਿੰਦਾ ਹੈ। ਅਸੰਧ ਦੇ ਡਿਪਟੀ ਸੁਪਰਡੈਂਟ ਆਫ਼ ਪੁਲਿਸ ਗੋਰਖ ਪਾਲ ਨੇ ਕਿਹਾ ਕਿ ਮੁੱਢਲੀ ਜਾਂਚ ਅਨੁਸਾਰ ਘਰ ਵਿਚੋਂ ਚੋਰੀ ਜਾਂ ਕੀਮਤੀ ਸਮਾਨ ਦੇ ਗੁੰਮ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ।
"ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਅਸੀਂ ਸਾਰੇ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਅਜਿਹਾ ਲੱਗਦਾ ਹੈ ਕਿ ਜੋੜੇ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ। ਉਨ੍ਹਾਂ ਦੀਆਂ ਲਾਸ਼ਾਂ 'ਤੇ ਕੋਈ ਸੱਟ ਦਾ ਨਿਸ਼ਾਨ ਨਹੀਂ ਸੀ।" ਡੀਐਸਪੀ ਨੇ ਕਿਹਾ। ਉਨ੍ਹਾਂ ਕਿਹਾ ਕਿ ਜੋੜੇ ਦੇ ਪੋਤੇ ਨੇ ਘਰ ਵਿਚ ਦਾਖਲ ਹੋਣ 'ਤੇ ਉਨ੍ਹਾਂ ਨੂੰ ਫਰਸ਼ 'ਤੇ ਬੇਜਾਨ ਪਏ ਪਾਇਆ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਕਿਹਾ ਕਿ ਹਰੀ ਸਿੰਘ ਦੇ ਦੋ ਪੁੱਤਰਾਂ ਵਿਚੋਂ ਇੱਕ ਉਸਦੇ ਘਰ ਦੇ ਨੇੜੇ ਰਹਿੰਦਾ ਹੈ। ਅਸੀਂ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੇ ਹਾਂ... ਮੁਲਜ਼ਮਾਂ ਬਾਰੇ ਸੁਰਾਗ ਇਕੱਠੇ ਕਰਨ ਲਈ ਕਈ ਪੁਲਿਸ ਟੀਮਾਂ ਬਣਾਈਆਂ ਗਈਆਂ ਹਨ,' ਉਨ੍ਹਾਂ ਫੋਨ 'ਤੇ ਕਿਹਾ। ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸਿੰਘ ਸੁਰਜੇਵਾਲਾ ਨੇ ਐਕਸ 'ਤੇ ਪੋਸਟ ਕੀਤਾ, "ਹਰਿਆਣਾ ਦੇ ਕਰਨਾਲ ਤੋਂ ਸਾਹਮਣੇ ਆਈਆਂ ਇੱਕ ਕਤਲ ਦੀਆਂ ਭਿਆਨਕ ਤਸਵੀਰਾਂ ਬਹੁਤ ਦਰਦਨਾਕ ਅਤੇ ਦੁਖਦਾਈ ਹਨ। ਹਮੇਸ਼ਾ ਵਾਂਗ, ਹਰਿਆਣਾ ਦੀ ਭਾਜਪਾ ਸਰਕਾਰ ਕਤਲ, ਅੱਤਿਆਚਾਰਾਂ ਅਤੇ ਅਪਰਾਧ ਦੇ ਮਾਮਲਿਆਂ ਵਿਚ ਮੂਕ ਦਰਸ਼ਕ ਬਣੀ ਹੋਈ ਹੈ ਅਤੇ ਅਪਰਾਧੀਆਂ ਦੀ ਇਹ ਦਲੇਰੀ ਉਨ੍ਹਾਂ ਦੀ ਅਣਗਹਿਲੀ ਦਾ ਸਿੱਧਾ ਨਤੀਜਾ ਹੈ।
;
;
;
;
;
;